ਕਾਰਗਿਲ ਯੁੱਧ ਦੌਰਾਨ ਸਾਡੀ ਫੌਜ ਨੇ ਦੁਸ਼ਮਣਾਂ ਨੂੰ ਢੁਕਵਾਂ ਜਵਾਬ ਦਿੱਤਾ - ਯੋਗੀ ਆਦਿੱਤਿਆਨਾਥ

ਲਖਨਊ, 26 ਜੁਲਾਈ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੰਬੋਧਨ ਦੌਰਾਨ ਕਿਹਾ ਕਿ ਕਾਰਗਿਲ ਯੁੱਧ ਪਾਕਿਸਤਾਨ ਨੇ ਥੋਪਿਆ ਸੀ। ਆਪ੍ਰੇਸ਼ਨ ਵਿਜੇ ਤਹਿਤ ਦੁਸ਼ਮਣ ਨੂੰ ਢੁਕਵਾਂ ਜਵਾਬ ਦਿੱਤਾ ਗਿਆ। ਕਾਰਗਿਲ ਇਕ ਚੁਣੌਤੀਪੂਰਨ ਜਗ੍ਹਾ ਸੀ ਜਿਥੇ ਦਿਨ ਵੇਲੇ ਵੀ ਤਾਪਮਾਨ ਮਨਫ਼ੀ 50 ਡਿਗਰੀ ਰਹਿੰਦਾ ਹੈ ਪਰ ਪਾਕਿਸਤਾਨ ਦੇ ਕਾਇਰ ਭਾਰਤੀ ਫੌਜ ਦੀ ਤਾਕਤ ਅੱਗੇ ਟਿਕ ਨਹੀਂ ਸਕੇ। ਤਤਕਾਲੀ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਅਮਰੀਕਾ ਗਏ ਸਨ ਅਤੇ ਅਮਰੀਕਾ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਪਰ ਵਾਜਪਾਈ ਜੀ ਨੇ ਕਿਹਾ ਸੀ ਕਿ ਭਾਵੇਂ ਉਹ ਅਮਰੀਕਾ ਹੋਵੇ ਜਾਂ ਕੋਈ ਵੀ ਵਿਸ਼ਵ ਸ਼ਕਤੀ, ਭਾਰਤ ਝੁਕੇਗਾ ਨਹੀਂ।
ਇਸ ਦੌਰਾਨ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਸੈਨਿਕ ਅਗਨੀਵੀਰ ਵਜੋਂ ਦੇਸ਼ ਦੀਆਂ ਫੌਜਾਂ ਵਿਚ ਯੋਗਦਾਨ ਪਾ ਰਹੇ ਹਨ, ਜਦੋਂ ਉਹ ਸੈਨਿਕ ਸੇਵਾ-ਮੁਕਤ ਹੋ ਜਾਂਦਾ ਹੈ ਤਾਂ ਅਸੀਂ ਉੱਤਰ ਪ੍ਰਦੇਸ਼ ਪੁਲਿਸ ਫੋਰਸ ਵਿਚ ਅਜਿਹੇ ਸੈਨਿਕਾਂ ਲਈ 20 ਪ੍ਰਤੀਸ਼ਤ ਰਾਖਵੇਂਕਰਨ ਦਾ ਪ੍ਰਬੰਧ ਕਰ ਰਹੇ ਹਾਂ। ਤੁਸੀਂ ਆਪ੍ਰੇਸ਼ਨ ਸੰਧੂਰ ਰਾਹੀਂ ਵੀ ਭਾਰਤ ਦੀ ਬਹਾਦਰੀ ਦੇਖੀ ਹੋਵੇਗੀ। ਭਾਰਤ ਦੇ ਬਹਾਦਰ ਸੈਨਿਕਾਂ ਅਤੇ ਭਾਰਤੀ ਫੌਜ ਨੂੰ ਪਾਕਿਸਤਾਨ ਨੂੰ ਸਬਕ ਸਿਖਾਉਣ ਅਤੇ ਪਾਕਿਸਤਾਨ ਦੇ ਸਾਰੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਵਿਚ 22 ਮਿੰਟ ਵੀ ਨਹੀਂ ਲੱਗੇ। ਭਾਰਤ ਕਈ ਦੇਸ਼ਾਂ ਨਾਲ ਲੜ ਰਿਹਾ ਸੀ।