ਸੀ.ਈ.ਟੀ. ਪੇਪਰ 'ਤੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ, 26 ਜੁਲਾਈ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ, CET ਪੇਪਰ ਦਾ ਪਹਿਲਾ ਸੈਸ਼ਨ ਖਤਮ ਹੋ ਗਿਆ ਹੈ। ਮੈਂ ਸਾਰੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਪੂਰੀ ਪ੍ਰਣਾਲੀ ਵਿਚ ਸ਼ਾਮਿਲ ਸਾਡੇ ਸਾਰੇ ਅਧਿਕਾਰੀ, ਭਾਵੇਂ ਉਹ ਟ੍ਰਾਂਸਪੋਰਟ ਤੋਂ ਹੋਣ ਜਾਂ ਪ੍ਰੀਖਿਆ ਦੇਣ ਵਾਲੇ, ਸਾਡੇ ਸਾਰੇ ਅਧਿਕਾਰੀ ਜੋ ਇਸ CET ਪੇਪਰ ਨੂੰ ਸਫਲ ਬਣਾਉਣ ਵਿਚ ਲੱਗੇ ਹੋਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਸਾਰੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ ਕਿ ਉਹ ਇਸ CET ਰਾਹੀਂ ਅੱਗੇ ਵਧਣ।