ਭਾਰਤ ਮਾਲਦੀਵ ਦੀਆਂ ਰੱਖਿਆ ਸਮਰੱਥਾਵਾਂ ਦੇ ਵਿਕਾਸ ਵਿਚ ਲਗਾਤਾਰ ਸਹਿਯੋਗ ਕਰੇਗਾ: ਪ੍ਰਧਾਨ ਮੰਤਰੀ ਮੋਦੀ

ਮਾਲੇ [ਮਾਲਦੀਵ], 25 ਜੁਲਾਈ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਮਾਲਦੀਵ ਦੀਆਂ ਰੱਖਿਆ ਸਮਰੱਥਾਵਾਂ ਦੇ ਵਿਕਾਸ ਵਿਚ ਲਗਾਤਾਰ ਸਹਿਯੋਗ ਕਰੇਗਾ ਅਤੇ ਹਿੰਦ ਮਹਾਸਾਗਰ ਵਿਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੋਵਾਂ ਦੇਸ਼ਾਂ ਦਾ ਸਾਂਝਾ ਟੀਚਾ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਪ੍ਰੈੱਸ ਬਿਆਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਅਤੇ ਮਜ਼ਬੂਤ ਵਿਕਾਸ ਭਾਈਵਾਲੀ ਦੇ ਵਿਸਥਾਰ ਦੀ ਗੱਲ ਕੀਤੀ।
ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿਚ, ਆਪਸੀ ਸਹਿਯੋਗ ਆਪਸੀ ਵਿਸ਼ਵਾਸ ਦਾ ਪ੍ਰਤੀਕ ਹੈ। ਰੱਖਿਆ ਮੰਤਰਾਲੇ ਦੀ ਇਮਾਰਤ, ਜਿਸ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ, ਇਕ ਭਰੋਸੇਮੰਦ, ਠੋਸ ਇਮਾਰਤ ਹੈ। ਇਹ ਸਾਡੀ ਮਜ਼ਬੂਤ ਭਾਈਵਾਲੀ ਦਾ ਪ੍ਰਤੀਕ ਹੈ।
ਸਾਡੀ ਭਾਈਵਾਲੀ ਮੌਸਮ ਵਿਗਿਆਨ ਵਿਚ ਵੀ ਹੋਵੇਗੀ। ਮੌਸਮ ਕੁਝ ਵੀ ਹੋਵੇ, ਸਾਡੀ ਦੋਸਤੀ ਹਮੇਸ਼ਾ ਚਮਕਦਾਰ ਅਤੇ ਸਪੱਸ਼ਟ ਰਹੇਗੀ। ਮਾਲਦੀਵ ਦੀਆਂ ਰੱਖਿਆ ਸਮਰੱਥਾਵਾਂ ਦੇ ਵਿਕਾਸ ਵਿਚ ਭਾਰਤ ਲਗਾਤਾਰ ਸਹਿਯੋਗ ਕਰੇਗਾ। ਹਿੰਦ ਮਹਾਸਾਗਰ ਵਿਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਸਾਡਾ ਸਾਂਝਾ ਟੀਚਾ ਹੈ । ਜਲਵਾਯੂ ਪਰਿਵਰਤਨ ਸਾਡੇ ਦੋਵਾਂ ਲਈ ਇਕ ਚੁਣੌਤੀ ਹੈ। ਅਸੀਂ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਖੇਤਰ ਵਿਚ ਭਾਰਤ ਮਾਲਦੀਵ ਨਾਲ ਆਪਣਾ ਤਜਰਬਾ ਸਾਂਝਾ ਕਰੇਗਾ ।