ਮੈਨਚੈਸਟਰ ਟੈਸਟ-ਇੰਗਲੈਂਡ ਨੇ 186 ਦੌੜਾਂ ਦੀ ਬੜ੍ਹਤ ਬਣਾਈ

ਮੈਨਚੈਸਟਰ, 25 ਜੁਲਾਈ (ਪੀ.ਟੀ.ਆਈ.)-ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੇ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਚੌਥੇ ਮੈਚ ਦੇ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਖੇਡ ਦੀ ਸਮਾਪਤੀ 'ਤੇ ਇੰਗਲੈਂਡ ਨੇ 7 ਵਿਕਟਾਂ ਦੇ ਨੁਕਸਾਨ 'ਤੇ 544 ਦੌੜਾਂ ਬਣਾਉਂਦੇ ਹੋਏ 186 ਦੌੜਾਂ ਦੀ ਬੜਤ ਹਾਸਿਲ ਕੀਤੀ। ਅੱਜ ਦੀ ਖੇਡ ਇੰਗਲੈਡ ਦੀਆਂ 2 ਵਿਕਟਾਂ 'ਤੇ 225 ਦੌੜਾਂ ਨਾਲ ਸ਼ੁਰੂ ਹੋਈ ਹੈ। ਓਲੀ ਪੋਪ 42 ਗੇਂਦਾਂ 'ਤੇ 20 ਦੌੜਾਂ ਤੇ ਜੋ ਰੂਟ 27 ਗੇਂਦਾਂ 'ਤੇ 11 ਦੌੜਾਂ ਨਾਲ ਖੇਡ ਦੀ ਸ਼ੁਰੂਆਤ ਕੀਤੀ। ਭਾਰਤ ਦੀ ਪਹਿਲੀ ਪਾਰੀ 358 ਦੌੜਾਂ 'ਤੇ ਖਤਮ ਹੋਈ ਸੀ।