JALANDHAR WEATHER

ਭਾਰਤ-ਇੰਗਲੈਂਡ ਚੌਥਾ ਟੈਸਟ ਦੂਜਾ ਦਿਨ : ਇੰਗਲੈਂਡ ਦਾ ਸਕੋਰ 102/0

ਮੈਨਚੈਸਟਰ, 24 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਵਿਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਭਾਰਤ ਦੀ ਪਹਿਲੀ ਪਾਰੀ 358 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ। 5 ਟੈਸਟ ਮੈਚਾਂ ਦੀ ਲੜੀ 'ਚ ਇੰਗਲੈਂਡ 2-1 ਨਾਲ ਅੱਗੇ ਹੈ। ਇੰਗਲੈਂਡ ਟੀਮ ਵਲੋਂ ਪਾਰੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ ਹੈ। ਇੰਗਲੈਂਡ ਦਾ ਸਕੋਰ 102 ਦੌੜਾਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਉਤੇ ਹੈ। ਬੈਨ ਡਕੇਟ ਨੇ ਅਰਧ ਸੈਂਕੜਾ ਲਗਾ ਲਿਆ ਹੈ ਤੇ ਉਹ 54 ਦੌੜਾਂ ਉਤੇ ਅਜੇਤੂ ਹਨ ਤੇ ਜੈਕ ਕਰੌਲੀ 47 ਦੌੜਾਂ ਉਤੇ ਖੇਡ ਰਹੇ ਹਨ।  

ਇੰਗਲੈਂਡ ਨੇ ਮੈਨਚੈਸਟਰ ਟੈਸਟ ਵਿਚ ਭਾਰਤ ਵਿਰੁੱਧ ਮਜ਼ਬੂਤ ਸ਼ੁਰੂਆਤ ਕੀਤੀ ਹੈ। ਜੈਕ ਕਰੌਲੀ ਅਤੇ ਬੇਨ ਡਕੇਟ ਅਜੇਤੂ ਹਨ। ਦੋਵਾਂ ਵਿਚਕਾਰ ਇਕ ਸੈਂਕੜਾ ਸਾਂਝੇਦਾਰੀ ਹੋਈ ਹੈ। ਭਾਰਤੀ ਟੀਮ ਨੇ ਸਵੇਰੇ ਓਲਡ ਟ੍ਰੈਫੋਰਡ ਮੈਦਾਨ 'ਤੇ 264/4 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 358 ਦੌੜਾਂ 'ਤੇ ਆਲ ਆਊਟ ਹੋ ਗਈ। ਵਿਕਟਕੀਪਰ ਰਿਸ਼ਭ ਪੰਤ (54 ਦੌੜਾਂ) ਜ਼ਖਮੀ ਹੋਣ ਦੇ ਬਾਵਜੂਦ ਬੱਲੇਬਾਜ਼ੀ ਕਰਨ ਲਈ ਉਤਰੇ। ਇੰਨਾ ਹੀ ਨਹੀਂ, ਉਸਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਪੰਤ ਤੋਂ ਇਲਾਵਾ, ਸਾਈ ਸੁਦਰਸ਼ਨ ਨੇ 61, ਯਸ਼ਸਵੀ ਜੈਸਵਾਲ ਨੇ 58 ਅਤੇ ਸ਼ਾਰਦੁਲ ਠਾਕੁਰ ਨੇ 41 ਦੌੜਾਂ ਬਣਾਈਆਂ। ਬੇਨ ਸਟੋਕਸ ਨੇ 8 ਸਾਲ ਬਾਅਦ ਪਾਰੀ ਵਿਚ 5 ਵਿਕਟਾਂ ਲਈਆਂ। ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਲਿਆਮ ਡਾਸਨ ਨੂੰ ਇਕ-ਇਕ ਵਿਕਟ ਮਿਲੀ। ਬੁੱਧਵਾਰ ਨੂੰ, ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ