ਜਨਮ ਦਿਨ ਦੀ ਪਾਰਟੀ 'ਤੇ ਹਵਾਈ ਫਾਇਰ ਦਾ ਵੀਡੀਓ ਵਾਇਰਲ, ਪੁਲਿਸ ਵਲੋਂ ਕਾਰਵਾਈ ਸ਼ੁਰੂ

ਜ਼ੀਰਕਪੁਰ, 18 ਜੁਲਾਈ (ਹੈਪੀ ਪੰਡਵਾਲਾ)-ਥਾਣਾ ਢਕੌਲੀ ਅਧੀਨ ਪੈਂਦੇ ਇੱਕ ਹੋਟਲ 'ਚ ਜਨਮ ਦਿਨ ਦੀ ਪਾਰਟੀ ਮÏਕੇ ਦੋਵਾਂ ਹੱਥਾਂ 'ਚ ਪਿਸਤÏਲ ਫੜੀ ਇੱਕ ਵਿਅਕਤੀ ਦੀ ਹਵਾ 'ਚ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ¢ ਸੰਬੰਧਿਤ ਵਿਅਕਤੀ ਦਾ ਨਾਂਅ ਬਿਕਰਮ ਵਾਸੀ ਢਕÏਲੀ ਦੱਸਿਆ ਜਾ ਰਿਹਾ ਹੈ ¢ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਫਾਇਰਿੰਗ ਕਰਨ ਵਾਲੇ ਦਾ ਕਹਿਣਾ ਹੈ ਕਿ ਉਸ ਕੋਲ ਡੰਮੀ ਗੰਨ ਸੀ, ਜਿਸ ਦਾ ਕੋਈ ਲਾਇਸੰਸ ਨਹੀਂ ਹੁੰਦਾ ¢ ਜਾਣਕਾਰੀ ਅਨੁਸਾਰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋਏ ਵੀਡੀਓ 'ਚ ਉਕਤ ਵਿਅਕਤੀ ਪਿਸਤÏਲ ਨਾਲ ਫਾਇਰ ਕਰਦਾ ਦਿਖਾਈ ਦੇ ਰਿਹਾ ਹੈ¢ ਜਨਮ ਦਿਨ ਦਾ ਕੇਕ ਵੀ ਕੱਟਿਆ ਜਾ ਰਿਹਾ ਹੈ, ਜਿਸ ਦੌਰਾਨ ਇੱਕ ਤੋਂ ਬਾਅਦ ਇੱਕ ਤਿੰਨ ਵਾਰ 2 ਪਿਸਤੌਲਾਂ ਨਾਲ ਫਾਇਰ ਕਰਦਾ ਹੈ¢ ਮਾਮਲੇ ਬਾਬਤ ਢਕÏਲੀ ਪੁਲਿਸ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਮੁਤਾਬਕ ਪਾਰਟੀ 'ਚ ਇਕੱਠ ਸੀ, ਜਿਨ੍ਹਾਂ ਦੀ ਜਾਨ ਦੀ ਪ੍ਰਵਾਹ ਕੀਤਿਆਂ ਬਿਨਾਂ ਉਕਤ ਵਿਅਕਤੀ ਵਲੋਂ ਹਵਾਈ ਫਾਇਰ ਕੀਤੇ ਗਏ ¢ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ¢ ਦੂਜੇ ਬੰਨ੍ਹੇ ਫਾਇਰ ਕਰਨ ਵਾਲੇ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਾਰਟੀ 'ਚ ਗਿਆ ਸੀ, ਉੱਥੇ ਪਹਿਲਾਂ ਹੀ ਆਤਿਸ਼ਬਾਜ਼ੀ ਚਲਾ ਦਿੱਤੀ ਗਈ ਸੀ¢ ਇਸ ਦÏਰਾਨ ਉਸ ਨੇ ਡੰਮੀ ਪਿਸਤÏਲ ਜਿਸ 'ਚ ਗੈਸ ਨਾਲ ਛਰੇ ਪੈਂਦੇ ਹਨ, ਉਹ ਵਰਤਿਆ ਸੀ¢ ਉਸ ਨੇ ਇਹ ਪਿਸਤÏਲ 55 ਹਜ਼ਾਰ ਰੁਪਏ 'ਚ ਆਨਲਾਈਨ ਖ਼ਰੀਦਿਆ ਸੀ ਜਿਸ ਦਾ ਉਸ ਕੋਲ ਸਬੂਤ ਵੀ ਹੈ¢ ਉਸ ਨੇ ਦੱਸਿਆ ਕਿ ਦੂਜਾ ਪਿਸਤÏਲ ਉਸ ਦੇ ਦਿੱਲੀ ਰਹਿੰਦੇ ਦੋਸਤ ਦਾ ਸੀ ¢ ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ¢