ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ 'ਤੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੁੱਖ ਪ੍ਰਗਟ
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਸਿਆਸਤ ਵਿੱਚ ਲੰਬਾ ਸਮਾਂ ਸਰਗਰਮ ਰਹੇ ਸੁਖਦੇਵ ਸਿੰਘ ਢੀਂਡਸਾ ਅੱਜ ਅਕਾਲ ਪੁਰਖ ਦੇ ਹੁਕਮ 'ਚ ਸੁਆਸਾਂ ਦੀ ਪੂੰਜੀ ਨੂੰ ਪੂਰਿਆਂ ਕਰਕੇ ਸੰਸਾਰ ਤੋਂ ਰਵਾਨਗੀ ਲੈ ਗਏ ਹਨ। ਪੰਜਾਬ ਦੇ ਹੱਕਾਂ ਲਈ ਪੁਰਾਣੇ ਮੋਰਚਿਆਂ ਵਿੱਚ ਹਾਜ਼ਰੀ ਲਵਾਉਣ ਵਾਲੀ ਪੀੜ੍ਹੀ ਹੌਲੀ-ਹੌਲੀ ਰੁਖ਼ਸਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਵਿੱਚੋਂ ਕੁਝ ਪੰਜਾਬ ਦੀ ਅੰਦਰੂਨੀ ਸਿਆਸਤ ਤੇ ਪੰਜਾਬ ਤੇ ਪੰਥ ਦੀਆਂ ਹੱਕੀ ਮੰਗਾਂ ਪ੍ਰਤੀ ਨਾਵਾਕਫ ਹਨ ਅਤੇ ਕੁਝ ਬਿਲਕੁਲ ਬੌਧਿਕ ਤੌਰ ਤੇ ਨਾ ਹੋ ਕੇ ਜਜ਼ਬਾਤੀ ਹੋ ਕੇ ਸੋਚਣ ਵਾਲੇ ਹਨ। ਗੁਰਬਾਣੀ ਤੇ ਸਿੱਖ ਇਤਿਹਾਸ ਸਾਨੂੰ ਹਰ ਖੇਤਰ ਵਿੱਚ ਰੋਸ਼ਨੀ ਵਿਖਾਉਣ ਦੇ ਸਮਰੱਥ ਹੈ। ਸੋ ਪੰਜਾਬ ਲਈ ਸਿਆਸਤ ਕਰਨ ਵਾਲੀ ਪੁਰਾਣੀ ਪੀੜ੍ਹੀ ਦਾ ਜਾਣਾ ਚਿੰਤਾ ਦਾ ਵਿਸ਼ਾ ਹੈ। ਪਰ ਇਹ ਸੰਸਾਰ ਅਕਾਲ ਪੁਰਖ ਦੇ ਹੁਕਮ 'ਚ ਹੈ। ਹਰ ਇੱਕ ਦਾ ਜਾਣਾ ਉਸ ਦੀ ਰਜ਼ਾ ਵਿਚ ਤੈਅ ਹੈ। ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਤੜਪ ਦਿਲ ਚ ਲੈ ਕੇ ਤੁਰ ਗਏ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਢੀਂਡਸਾ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
;
;
;
;
;
;
;
;