JALANDHAR WEATHER

ਥਾਈਲੈਂਡ ਨੇ ਟਰੰਪ ਵਲੋਂ ਜੰਗਬੰਦੀ ਦੇ ਦਾਅਵੇ ਨੂੰ ਕੀਤਾ ਰੱਦ, ਕੰਬੋਡੀਆ ਵਿਰੁੱਧ ਫ਼ੌਜੀ ਕਾਰਵਾਈ ਰੱਖੇਗਾ ਜਾਰੀ

ਬੈਕਾਂਕ (ਥਾਈਲੈਂਡ), 13 ਦਸੰਬਰ - ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਕੁਲ ਨੇ ਕਿਹਾ ਹੈ ਕਿ ਕੰਬੋਡੀਆ ਵਿਰੁੱਧ ਫ਼ੌਜੀ ਕਾਰਵਾਈਆਂ ਜਾਰੀ ਰਹਿਣਗੀਆਂ, ਜੋ ਕਿ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲਾਂ ਦੇ ਦਾਅਵੇ ਦੇ ਉਲਟ ਹੈ ਕਿ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਜੰਗਬੰਦੀ ਹੋ ਗਈ ਹੈ।
ਅੱਜ ਸਵੇਰੇ ਇਕ ਫੇਸਬੁੱਕ ਪੋਸਟ ਵਿਚ, ਅਨੁਤਿਨ ਨੇ ਕਿਹਾ ਕਿ ਥਾਈਲੈਂਡ ਆਪਣੇ ਖੇਤਰ ਅਤੇ ਨਾਗਰਿਕਾਂ ਲਈ ਖਤਰੇ ਖ਼ਤਮ ਹੋਣ ਤੱਕ ਫ਼ੌਜੀ ਕਾਰਵਾਈ ਜਾਰੀ ਰੱਖੇਗਾ।ਉਨ੍ਹਾਂ ਕਿਹਾ "ਥਾਈਲੈਂਡ ਉਦੋਂ ਤੱਕ ਫ਼ੌਜੀ ਕਾਰਵਾਈਆਂ ਕਰਦਾ ਰਹੇਗਾ ਜਦੋਂ ਤੱਕ ਅਸੀਂ ਆਪਣੀ ਜ਼ਮੀਨ ਅਤੇ ਲੋਕਾਂ ਲਈ ਕੋਈ ਹੋਰ ਨੁਕਸਾਨ ਅਤੇ ਖ਼ਤਰਾ ਮਹਿਸੂਸ ਨਹੀਂ ਕਰਦੇ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ। ਅੱਜ ਸਵੇਰੇ ਸਾਡੀਆਂ ਕਾਰਵਾਈਆਂ ਪਹਿਲਾਂ ਹੀ ਬੋਲ ਚੁੱਕੀਆਂ ਹਨ," । ਨਿਊਜ਼ ਏਜਮਸੀ ਦੀ ਰਿਪੋਰਟ ਅਨੁਸਾਰ, ਇਹ ਬਿਆਨ ਕੰਬੋਡੀਆ ਦੇ ਤਾਜ਼ਾ ਦੋਸ਼ਾਂ ਤੋਂ ਬਾਅਦ ਆਇਆ ਹੈ ਕਿ ਟਰੰਪ ਦੇ ਐਲਾਨ ਦੇ ਬਾਵਜੂਦ ਥਾਈ ਫ਼ੌਜਾਂ ਹਵਾਈ ਅਤੇ ਜ਼ਮੀਨੀ ਹਮਲੇ ਜਾਰੀ ਰੱਖ ਰਹੀਆਂ ਹਨ ਕਿ ਬੈਂਕਾਕ ਅਤੇ ਫਨੋਮ ਪੇਨ ਦੁਸ਼ਮਣੀ ਰੋਕਣ ਲਈ ਸਹਿਮਤ ਹੋ ਗਏ ਹਨ।ਕੰਬੋਡੀਅਨ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਜੰਗਬੰਦੀ ਦੇ ਦਾਅਵੇ ਤੋਂ ਕੁਝ ਘੰਟਿਆਂ ਬਾਅਦ ਵੀ ਹਮਲੇ ਜਾਰੀ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ