JALANDHAR WEATHER

ਵੋਟਰ ਕਾਰਡ ਤੋਂ ਇਲਾਵਾ ਹੋਰਨਾਂ ਪਛਾਣ ਕਾਰਡਾਂ ਰਾਹੀਂ ਵੀ ਪਾਈ ਜਾ ਸਕੇਗੀ ਵੋ ਟ- ਜ਼ਿਲ੍ਹਾ ਚੋਣਕਾਰ ਅਫ਼ਸਰ

ਲੋਹਟਬੱਦੀ (ਲੁਧਿਆਣਾ), 13 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ) - ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹਿਮਾਸ਼ੂੰ ਜੈਨ, ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਲੁਧਿਆਣਾ ਨੇ ਕਿਹਾ ਕਿ ਭਾਵੇਂ ਵੋਟ ਪਾਉਣ ਲਈ ਚੋਣ ਕਮਿਸ਼ਨ ਵਲੋਂ ਜਾਰੀ ਐਪਿਕ ਵੋਟਰ ਕਾਰਡ ਜ਼ਰੂਰੀ ਹੈ ਪਰੰਤੂ ਕਿਸੇ ਕਾਰਨ ਨਾਗਰਿਕ ਕੋਲ ਇਹ ਨਾ ਹੋਣ ਕਾਰਨ ਉਹ ਆਧਾਰ ਕਾਰਡ, ਨਰੇਗਾ ਜੌਬ ਕਾਰਡ, ਬੈਂਕ ਜਾਂ ਡਾਕ ਘਰ ਵਲੋਂ ਜਾਰੀ ਪਾਸ ਬੁੱਕ, ਕਿਰਤ ਵਿਭਾਗ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਡਰਾਇਵਿੰਗ ਲਾਇਸੈਂਸ, ਪੈਨ ਕਾਰਡ, ਆਰ.ਜੀ.ਆਈ ਵਲੋਂ ਐਨ.ਪੀ.ਆਰ ਅਧੀਨ ਜਾਰੀ ਸਮਾਰਟ ਕਾਰਡਮ ਭਾਰਤੀ ਪਾਸਪੋਰਟ, ਰਾਸ਼ਨ ਕਾਰਡ, ਨੀਲਾ ਕਾਰਡ, ਫੋਟੋ ਲੱਗਾ ਪੈਨਸਨ ਦਸਤਾਵੇਜ਼, ਕੇਂਦਰ ਜਾਂ ਰਾਜ ਸਰਕਾਰ, ਪੀ.ਐੱਸ.ਯੂ ਜਾਂ ਪਬਲਿਕ ਲਿਮਟਿਡ ਕੰਪਨੀ ਵਲੋਂ ਜਾਰੀ ਮੁਲਾਜ਼ਮ ਦਾ ਪਛਾਣ ਪੱਤਰ, ਦਿਵਿਆਂਗਜਨਾਂ ਲਈ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਵਕਲੋਂ ਜਾਰੀ ਯੂਨੀਕ ਆਈ.ਡੀ ਕਾਰਡ, ਕਿਸੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਵਲੋਂ ਵਿਦਿਆਰਥੀ ਨੂੰ ਜਾਰੀ ਪਹਿਚਾਣ ਕਾਰਡ, ਪੇਂਡੂ ਇਲਾਕੇ ਦਾ ਸਰਟੀਫਿਕੇਟ, ਰਿਹਾਇਸੀ ਸਰਟੀਫਿਕੇਟ ਦਿਖਾ ਕੇ ਬਿਨਾਂ ਕਿਸੇ ਡਰ-ਭੈਅ, ਦਬਾਅ ਤੋਂ ਆਪਣੀ ਵੋਟ ਪਾ ਸਕਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ