JALANDHAR WEATHER

ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਿਸ ਮਾਮਲੇ ਦੀ ਜਾਂਚ ਚ ਜੁਟੀ

ਮਾਛੀਵਾੜਾ ਸਾਹਿਬ (ਲੁਧਿਆਣਾ), 13 ਦਸੰਬਰ (ਮਨੋਜ ਕੁਮਾਰ) - ਨਜ਼ਦੀਕੀ ਪਿੰਡ ਵਾਪਰੀ ਬੇਹੱਦ ਘਿਨਾਉਣੀ ਘਟਨਾ ਨੇ ਇਨਸਾਨੀਅਤ ਨੂੰ ਇਕ ਵਾਰ ਫਿਰ ਸ਼ਰਮਸਾਰ ਕੀਤਾ ਹੈ। ਇੱਥੋਂ ਦੀ ਰਹਿਣ ਵਾਲੀ ਮਾਸੂਮ 9 ਸਾਲਾ ਬੱਚੀ ਨੂੰ 50 ਸਾਲਾ ਵਿਅਕਤੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮਾਮਲਾ ਸਥਾਨਕ ਪੁਲਿਸ ਕੋਲ ਆਉਣ 'ਤੇ ਹੜਕੰਪ ਮਚ ਗਿਆ ਤੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਵਿਚ ਜੁੱਟ ਗਏ। ਅਸਲ ਵਿਚ ਇਹ ਘਿਨਾਉਣਾ ਕਾਰਨਾਮਾ ਗੁਰਦੇਵ ਰਾਮ ਉਰਫ ਕਾਲਾ ਨੇ ਉਸ ਸਮੇਂ ਕੀਤਾ ਜਦੋਂ ਆਪਣੇ ਘਰ ਕਿਰਾਏ 'ਤੇ ਰਹਿੰਦੇ ਪੑਵਾਸੀ ਪਰਿਵਾਰ ਦੀ ਇਹ ਬੱਚੀ ਘਰ ਵਿਚ ਇਕੱਲੀ ਸੀ ਤੇ ਪਰਿਵਾਰਿਕ ਮੈਂਬਰ ਕਿਤੇ ਕੰਮ ਗਏ ਹੋਏ ਸਨ। ਜਦੋ ਬੱਚੀ ਦੀ ਮਾਂ ਵਾਪਸ ਆਈ ਤਾਂ ਉਸ ਨੇ ਰੋਂਦੇ ਹੋਏ ਇਹ ਸਾਰੀ ਘਟਨਾ ਬਿਆਨ ਕੀਤੀ। ਹਾਲਾਂਕਿ ਇਹ ਘਟਨਾ ਦੋ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ ਤੇ ਮਾਮਲੇ ਦਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਅਖੀਰ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਤੇ ਥਾਣਾ ਮੁਖੀ ਅਨੁਸਾਰ ਫਿਲਹਾਲ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬੱਚੀ ਦਾ ਕੱਲ ਮੈਡੀਕਲ ਕਰਵਾਇਆ ਜਾਵੇਗਾ। ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਲੜਕੇ ਦਾ ਵਿਆਹ ਵੀ ਕੀਤਾ ਸੀ। ਫਿਲਹਾਲ ਪੁਲਿਸ ਨੇ ਗੁਰਦੇਵ ਰਾਮ ਉਰਫ ਕਾਲਾ ਵਿਰੁੱਧ ਮੁੱਕਦਮਾ ਦਰਜ ਕਰ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ