ਬਰਖ਼ਾਸਤ ਮਹਿਲਾ ਸਿਪਾਹੀ ਅਮਨਦੀਪ ਕੌਰ ਦੀ ਵਿਗੜੀ ਸਿਹਤ, ਹਸਪਤਾਲ ’ਚ ਭਰਤੀ

ਬਠਿੰਡਾ, 28 ਮਈ (ਸੱਤਪਾਲ ਸਿੰਘ ਸਿਵੀਆਂ)- ਵਿਜੀਲੈਂਸ ਬਿਊਰੋ ਬਠਿੰਡਾ ਕੋਲ ਰਿਮਾਂਡ ’ਤੇ ਚੱਲ ਰਹੀ ਬਰਖ਼ਾਸਤ ਮਹਿਲਾ ਸਿਪਾਹੀ ਅਮਨਦੀਪ ਕੌਰ ਦੀ ਅਚਾਨਕ ਸਿਹਤ ਵਿਗੜਨ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਉਸ ਦੇ ਪੇਟ ਵਿਚ ਅਚਾਨਕ ਦਰਦ ਉੱਠਣ ਕਰਕੇ ਉਸ ਨੂੰ ਸਿਹਤ ਪੱਖੋਂ ਸਮੱਸਿਆ ਆਈ ਹੈ, ਜਿਸ ਦਾ ਵਿਜੀਲੈਂਸ, ਡਾਕਟਰਾਂ ਕੋਲੋਂ ਇਲਾਜ ਕਰਵਾ ਰਹੀ ਹੈ। ਵਿਜੀਲੈਂਸ ਨੇ ਉਸ ਦੇ ਖਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ ਤੇ ਉਹ ਪੁਛਗਿੱਛ ਲਈ ਵਿਜੀਲੈਂਸ ਕੋਲ ਤਿੰਨ ਦਿਨਾਂ ਦੇ ਰਿਮਾਂਡ ’ਤੇ ਹੈ।