ਚੜ੍ਹਦੇ ਦਿਨ ਮੰਤਰੀ ਰਵਜੋਤ ਸਿੰਘ ਪਹੁੰਚੇ ਜ਼ੀਰਕਪੁਰ

ਜ਼ੀਰਕਪੁਰ, 29 ਮਈ, (ਹੈਪੀ ਪੰਡਵਾਲਾ)- ਅੱਜ ਸਵੇਰੇ ਹੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਇਥੇ ਵੱਖ-ਵੱਖ ਥਾਵਾਂ ’ਤੇ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਨਾਲ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਡੀ.ਸੀ. ਕੋਮਲ ਮਿੱਤਲ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਮੰਤਰੀ ਨੇ ਦੱਸਿਆ ਕਿ ਸ਼ਹਿਰ ’ਚੋਂ ਲੰਘਦੇ ਕੁਦਰਤੀ ਸੁਖਨਾ ਚੋਅ ਬਲਟਾਣਾ ਦੀ ਸਫ਼ਾਈ ਬਾਬਤ ਸੰਬੰਧਿਤ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਤਾਂ ਕਿ ਆਉਂਦੇ ਬਰਸਾਤੀ ਮੌਸਮ ਦੌਰਾਨ ਪਾਣੀ ਦੇ ਵਹਾਅ ’ਚ ਕੋਈ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਵੀ.ਆਈ.ਪੀ. ਸੜਕ, ਪੁਰਾਣੀ ਕਾਲਕਾ ਸੜਕ ’ਤੇ ਸਾਫ਼ ਸਫਾਈ ਅਤੇ ਪੀਰਮੁਛੱਲਾ ਖੇਤਰ ’ਚ ਹਰਿਆਣਾ ਵਲੋਂ ਆ ਰਹੇ ਸਟੋਰਮ ਸੀਵਰੇਜ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਪਹੁੰਚ ਨਿਰੀਖਣ ਕੀਤਾ ਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਹਦਾਇਤ ਦਿੱਤੀ।