ਸਿੱਧੂ ਮੂਸੇਵਾਲਾ ਦੀ ਤੀਸਰੀ ਬਰਸੀ ਮੌਕੇ ਵੱਡੀ ਗਿਣਤੀ ’ਚ ਸੰਗਤ ਹੋਈ ਸ਼ਾਮਿਲ

ਮਾਨਸਾ, 29 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤੀਸਰੀ ਬਰਸੀ ਪਰਿਵਾਰ ਵਲੋਂ ਨੇੜਲੇ ਪਿੰਡ ਮੂਸਾ ਵਿਖੇ ਮਨਾਈ ਗਈ। ਇਸ ਮੌਕੇ ਜਿਥੇ ਵੱਡੀ ਗਿਣਤੀ ’ਚ ਸੰਗਤਾਂ ਤੇ ਮੂਸੇਵਾਲਾ ਦੇ ਪ੍ਰਸ਼ੰਸਕ ਪਹੁੰਚੇ, ਉੱਥੇ ਕਈ ਗਾਇਕਾਂ ਨੇ ਵੀ ਵਿਛੜੇ ਮਹਿਬੂਬ ਕਲਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਜਦੋਂ ਸਿੱਧੂ ਮੂਸੇਵਾਲਾ ਦੀ ਮਾਤਾ ਛੋਟੇ ਸਿੱਧੂ ਮੂਸੇਵਾਲਾ ਨੂੰ ਗੋਦੀ ਲੈ ਕੇ ਪਹੁੰਚੀ ਤਾਂ ਦ੍ਰਿਸ਼ ਭਾਵੁਕ ਸੀ। ਉਨ੍ਹਾਂ ਦੀਆਂ ਅੱਖਾਂ ’ਚੋਂ ਵੀ ਹੰਝੂ ਵੇਖੇ ਗਏ। ਗਾਇਕ ਗੁਲਾਬ ਸਿੱਧੂ, ਗਾਇਕਾ ਜਸਵਿੰਦਰ ਕੌਰ ਬਰਾੜ, ਫਿਲਮ ਅਦਾਕਾਰ ਦੇਵ ਖਰੌੜ, ਗਿੱਧਾ ਕੋਚ ਪਾਲ ਸਿੰਘ ਸਮਾਉਂ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਆਦਿ ਪਹੁੰਚੇ ਹੋਏ ਸਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।