ਦੱਖਣ-ਪੱਛਮੀ ਮਾਨਸੂਨ ਕਰਨਾਟਕ ਵਿਚ ਅੱਗੇ ਵਧਿਆ

ਬੈਂਗਲੂਰੂ , 25 ਮਈ - ਮੌਸਮ ਵਿਭਾਗ ਨੇ ਤੱਟਵਰਤੀ ਪੱਟੀ ਵਿਚ ਲਾਲ ਅਲਰਟ ਜਾਰੀ ਕੀਤਾ ਹੈ। ਦੱਖਣੀ ਕੰਨੜ ਵਿਚ ਸਮੁੰਦਰ ਦੇ ਤੂਫ਼ਾਨ, ਲਗਾਤਾਰ ਮੀਂਹ, ਤੇਜ਼ ਹਵਾਵਾਂ ਅਤੇ ਜੜ੍ਹੋਂ ਉਖੜੇ ਹੋਏ ਦਰੱਖਤ ਦੇਖੇ ਜਾ ਸਕਦੇ ਹਨ। ਇਸ ਮੀਂਹ ਦੇ ਕਹਿਰ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ।