ਕਮਿਸ਼ਨਰੇਟ ਪੁਲਿਸ ਵਲੋਂ ਅਕਾਲੀ ਕੌਂਸਲਰ ਦੇ ਕਾਤਲਾਂ ਦੀਆਂ ਤਸਵੀਰਾਂ ਜਾਰੀ

ਅੰਮ੍ਰਿਤਸਰ, 25 ਮਈ (ਗਗਨਦੀਪ ਸ਼ਰਮਾ)- ਕਮਿਸ਼ਨਰੇਟ ਪੁਲਿਸ ਵਲੋਂ ਮੌਜੂਦਾ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਦੇ ਕਾਤਲਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜੋ ਕਿ ਜੰਡਿਆਲਾ ਗੁਰੂ ਦੇ ਨਾਲ ਕਿਸ਼ਨ ਗਰੁੱਪ ਦੇ ਨਾਲ ਸੰਬੰਧਿਤ ਦੱਸੇ ਗਏ ਹਨ। ਪੁਲਿਸ ਵਲੋਂ ਇਸੇ ਹੀ ਗਰੁੱਪ ਦੇ 2 ਹੋਰਨਾਂ ਸਾਥੀਆਂ ਨੂੰ 2 ਪਿਸਤੌਲ ਅਤੇ 7 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਇਨ੍ਹਾਂ ਦਾ ਉਕਤ ਕਤਲ ਦੇ ਨਾਲ ਕੋਈ ਸੰਬੰਧ ਨਹੀਂ। ਇਹ ਜਾਣਕਾਰੀ ਡੀ.ਸੀ.ਪੀ. ਜੇ. ਐੱਸ. ਵਾਲੀਆ ਵਲੋਂ ਪੱਤਰਕਾਰ ਸੰਮੇਲਨ ਦੌਰਾਨ ਸਾਂਝੀ ਕੀਤੀ ਗਈ।