ਚੇਨਈ ਸੁਪਰ ਕਿੰਗਜ਼ ਨੇ 231 ਦੌੜਾਂ ਦਾ ਦਿੱਤਾ ਟੀਚਾ , ਗੁਜਰਾਤ ਨੇ ਬੱਲੇਬਾਜ਼ੀ ਸ਼ੁਰੂ ਕੀਤੀ

ਅਹਿਮਦਾਬਾਦ, 25 ਮਈ - ਡੇਵੋਨ ਕੌਨਵੇਅ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਉਸ ਤੋਂ ਬਾਅਦ ਡੇਵਾਲਡ ਬ੍ਰੇਵਿਸ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਦੇ ਸਾਹਮਣੇ ਜਿੱਤ ਲਈ 231 ਦੌੜਾਂ ਦਾ ਟੀਚਾ ਰੱਖਿਆ ਹੈ। ਬ੍ਰੇਵਿਸ ਨੇ ਸਿਰਫ਼ 19 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜਿਸ ਨਾਲ ਸੀ.ਐਸ.ਕੇ. ਨੂੰ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 230 ਦੌੜਾਂ ਤੱਕ ਪਹੁੰਚਣ ਵਿਚ ਮਦਦ ਮਿਲੀ। ਸੀ.ਐਸ.ਕੇ. ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਲਈ ਕੌਨਵੇ ਅਤੇ ਬ੍ਰੇਵਿਸ ਨੇ ਅਰਧ ਸੈਂਕੜੇ ਲਗਾਏ। ਬ੍ਰੇਵਿਸ ਨੇ ਅੰਤ ਵਿਚ ਧਮਾਕੇਦਾਰ ਬੱਲੇਬਾਜ਼ੀ ਕੀਤੀ ਜਿਸ ਕਾਰਨ ਸੀ.ਐਸ.ਕੇ. 200 ਦੌੜਾਂ ਦਾ ਅੰਕੜਾ ਪਾਰ ਕਰਨ ਵਿਚ ਕਾਮਯਾਬ ਰਿਹਾ।