JALANDHAR WEATHER

ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਮੁੜ ਤੋਂ ਸ਼ੁਰੂ ਹੋਈ ਰਿਟ੍ਰੀਟ ਸੈਰੇਮਨੀ

ਫਾਜ਼ਿਲਕਾ, 20 ਮਈ (ਪ੍ਰਦੀਪ ਕੁਮਾਰ)-ਫਾਜ਼ਿਲਕਾ ਸੈਕਟਰ ’ਤੇ ਪੈਂਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਸਾਦਕੀ ਚੌਕੀ ’ਤੇ ਮੁੜ ਤੋਂ ਰਿਟ੍ਰੀਟ ਸੈਰੇਮਨੀ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਜੋਸ਼ ਅਤੇ ਜਜ਼ਬੇ ਨਾਲ ਭਾਰਤੀ ਜਵਾਨਾਂ ਨੇ ਇਹ ਰਸਮ ਅਦਾ ਕੀਤੀ। ਲੋਕਾਂ ਨੇ ਸਰਹੱਦ ’ਤੇ ਪਹੁੰਚ ਕੇ ਆਪਣੇ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸ਼ਾਮ 6 ਵਜੇ ਭਾਰਤ ਅਤੇ ਪਾਕਿਸਤਾਨ ਦੇ ਜਵਾਨ ਆਪਣੀ-ਆਪਣੀ ਸਰਹੱਦ ’ਤੇ ਖੜ੍ਹੇ ਹੋਏ ਜਿਨ੍ਹਾਂ ਨੇ ਰਿਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਕੀਤੀ। ਕਰੀਬ ਅੱਧਾ ਘੰਟਾ ਚਲੀ ਇਹ ਰਿਟ੍ਰੀਟ ਸੈਰੇਮਨੀ ਵਿਚ ਦੋਵਾਂ ਮੁਲਕਾਂ ਦੇ ਜਵਾਨਾਂ ਨੇ ਜੋਸ਼ ਦਿਖਾਇਆ। ਇਸ ਦੌਰਾਨ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਸੁਣਾਈ ਦਿੱਤੀ। ਪਹਿਲੇ ਦਿਨ ਵੱਖਰਾ ਜੋਸ਼ ਸਰਹੱਦ ਉਤੇ ਦੇਖਣ ਨੂੰ ਮਿਲਿਆ। ਭਾਰਤ-ਪਾਕਿਸਤਾਨ ਵਿਚਕਾਰ ਬਣੇ ਤਣਾਅ ਦੇ ਚੱਲਦਿਆਂ ਇਹ ਰਿਟ੍ਰੀਟ ਸੈਰੇਮਨੀ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਹਾਲਾਤ ਠੀਕ ਹੋਣ ਉਤੇ ਫ਼ਿਰ ਤੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਕੰਡਿਆਲੀ ਤਾਰ ਦੇ ਪਾਰ ਖ਼ੇਤੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ