ਗੈਰ-ਪੰਜਾਬੀਆਂ ਨੂੰ ਸੂਬੇ 'ਚ ਬੋਰਡਾਂ ਦੇ ਚੇਅਰਮੈਨ ਲਾਉਣਾ ਪੰਜਾਬੀਆਂ ਦੇ ਹੱਕਾਂ 'ਤੇ ਡਾਕਾ- ਚਰਨਜੀਤ ਸਿੰਘ ਚੰਨੀ

ਸ਼ਾਹਕੋਟ, 20 ਮਈ (ਬਾਂਸਲ, ਸਚਦੇਵਾ)-ਪੰਜਾਬ ਵਿਚ ਵੱਖ-ਵੱਖ ਅਹੁਦਿਆਂ ’ਤੇ ਗੈਰ-ਪੰਜਾਬੀਆਂ ਨੂੰ ਬਿਠਾ ਕੇ ਸੂਬਾ ਸਰਕਾਰ ਪੰਜਾਬ ਦੇ ਹੱਕਾਂ ਉੱਤੇ ਵੱਡਾ ਡਾਕਾ ਮਾਰ ਰਹੀ ਹੈ, ਜਿਸਨੂੰ ਪੰਜਾਬੀ ਕਦੀ ਬਰਦਾਸ਼ਤ ਨਹੀਂ ਕਰਨਗੇ। ਇਹ ਵਿਚਾਰ ਪ੍ਰਗਟ ਕਰਦਿਆਂ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਚ ਦਿੱਲੀ ਤੋਂ ਪਾਰਟੀ ਦੀ ਸਕੱਤਰ ਰੀਨਾ ਗੁਪਤਾ ਨੂੰ ਅਤੇ ਉਦਯੋਗਿਕ ਵਿਕਾਸ ਬੋਰਡ ਵਿਚ ਦੀਪਕ ਚੌਹਾਨ ਨੂੰ ਚੇਅਰਮੈਨ ਬਣਾ ਕੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦਾ ਰਾਹ ਬਣਾਇਆ ਹੈ।