JALANDHAR WEATHER

ਰਾਸ਼ਟਰੀ ਸੁਰੱਖਿਆ ਨਾਗਰਿਕ ਮੰਚ ਨੇ ਕੱਢੀ ਤਿਰੰਗਾ ਯਾਤਰਾ

ਪਠਾਨਕੋਟ, 20 ਮਈ (ਸੰਧੂ)-ਰਾਸ਼ਟਰੀ ਸੁਰੱਖਿਆ ਨਾਗਰਿਕ ਮੰਚ ਵਲੋਂ ਅੱਜ ਪਠਾਨਕੋਟ ਵਿਚ ਮੇਜਰ ਜਨਰਲ ਸੁਰੇਸ਼ ਖਜੂਰੀਆ (ਏ. ਬੀ. ਐਸ. ਐਮ.) ਦੀ ਅਗਵਾਈ ਹੇਠ ਤਿੰਨਾਂ ਫੌਜਾਂ ਅਤੇ ਹੋਰ ਹਥਿਆਰਬੰਦ ਬਲਾਂ ਦੇ ਸਨਮਾਨ ਵਿਚ ਅਤੇ ਆਪ੍ਰੇਸ਼ਨ ਸੰਧੂਰ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਇਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਤਿਰੰਗਾ ਯਾਤਰਾ ਪਠਾਨਕੋਟ ਰੇਲਵੇ ਸਟੇਸ਼ਨ ਦੇ ਇਨ ਗੇਟ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਰਸਤਿਆਂ ਵਿਚੋਂ ਲੰਘਦੀ ਹੋਈ ਗਾਂਧੀ ਚੌਕ ਡਾਕਖਾਨਾ ਚੌਕ ਤੋਂ ਹੁੰਦੀ ਹੋਈ ਗਾੜੀ ਅਹਾਤਾ ਚੌਕ ਵਿਖੇ ਸਮਾਪਤ ਹੋਈ। ਯਾਤਰਾ ਦੌਰਾਨ ਦੇਸ਼ ਦੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਹਲਕਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਭਗਤੀ ਦੇ ਸੰਦੇਸ਼ ਨਾਲ ਹਥਿਆਰਬੰਦ ਸੈਨਾਵਾਂ ਦੇ ਸਨਮਾਨ ਵਿਚ ਦੇਸ਼ ਭਰ ਵਿਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ