ਮੁਜੀਬ ਦੀ ਬਾਇਓਪਿਕ ਵਿਚ ਸ਼ੇਖ ਹਸੀਨਾ ਦਾ ਕਿਰਦਾਰ ਨਿਭਾਉਣ ਵਾਲੀ ਬੰਗਲਾਦੇਸ਼ੀ ਅਦਾਕਾਰਾ ਨੁਸਰਤ ਫਾਰੀਆ ਨੂੰ ਢਾਕਾ ਵਿਚ ਗ੍ਰਿਫ਼ਤਾਰ - ਰਿਪੋਰਟ

ਢਾਕਾ (ਬੰਗਲਾਦੇਸ਼), 18 ਮਈ (ਏਐਨਆਈ) - ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਬੰਗਬੰਧੂ ਦੀ ਬਾਇਓਪਿਕ, 'ਮੁਜੀਬ: ਦ ਮੇਕਿੰਗ ਆਫ਼ ਏ ਨੇਸ਼ਨ' ਵਿਚ ਸ਼ੇਖ ਹਸੀਨਾ ਦਾ ਕਿਰਦਾਰ ਨਿਭਾਉਣ ਵਾਲੀ ਬੰਗਲਾਦੇਸ਼ੀ ਅਦਾਕਾਰਾ ਨੁਸਰਤ ਫਾਰੀਆ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਢਾਕਾ ਟ੍ਰਿਬਿਊਨ ਨੇ ਰਿਪੋਰਟ ਦਿੱਤੀ ਕਿ ਨੁਸਰਤ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨਾਲ ਜੁੜੇ ਇਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਢਾਕਾ ਟ੍ਰਿਬਿਊਨ ਅਨੁਸਾਰ ਪਿਛਲੇ ਸਾਲ ਜੁਲਾਈ ਵਿਚ ਹੋਏ ਵਿਦਰੋਹ ਦੌਰਾਨ ਰਾਜਧਾਨੀ ਦੇ ਵਟਾਰਾ ਖੇਤਰ ਵਿਚ ਇਕ ਵਿਦਿਆਰਥੀ ਦੀ ਕਥਿਤ ਹੱਤਿਆ ਦੀ ਕੋਸ਼ਿਸ਼ ਲਈ ਨੁਸਰਤ ਸਮੇਤ 17 ਅਦਾਕਾਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।