JALANDHAR WEATHER

'ਆਪ੍ਰੇਸ਼ਨ ਸੰਧੂਰ' ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ - ਜੈਰਾਮ ਰਮੇਸ਼

ਨਵੀਂ ਦਿੱਲੀ ,18 ਮਈ - ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਤੁਹਾਨੂੰ ਘਟਨਾਕ੍ਰਮ ਨੂੰ ਸਮਝਣਾ ਚਾਹੀਦਾ ਹੈ। 16 ਤਰੀਕ ਨੂੰ ਸਰਕਾਰ ਵਲੋਂ ਕਿਰਨ ਰਿਜਿਜੂ ਨੇ ਕਾਂਗਰਸ ਪ੍ਰਧਾਨ ਮੱਲਿਕਅਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਗੱਲ ਕੀਤੀ ਅਤੇ ਸਰਬ-ਪਾਰਟੀ ਸੰਸਦ ਮੈਂਬਰਾਂ ਦੇ ਵਫ਼ਦ ਲਈ ਸਾਡੀ ਪਾਰਟੀ ਤੋਂ 4 ਨਾਂਅ ਮੰਗੇ। ਰਾਹੁਲ ਗਾਂਧੀ ਨੇ ਇਕ ਪੱਤਰ ਲਿਖਿਆ ਅਤੇ 16 ਤਰੀਕ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਅਸੀਂ 4 ਨਾਂਅ ਭੇਜੇ , ਆਨੰਦ ਸ਼ਰਮਾ, ਗੌਰਵ ਗੋਗੋਈ, ਨਾਸਿਰ ਹੁਸੈਨ ਅਤੇ ਰਾਜਾ ਬਰਾਰ। ਇਸ ਮੌਕੇ 'ਤੇ 4 ਹੋਰ ਨਾਂਅ ਜੋੜੇ ਜੋ ਇਸ ਵਿਚ ਨਹੀਂ ਹਨ, ਸਿਰਫ਼ ਆਨੰਦ ਸ਼ਰਮਾ ਦਾ ਨਾਂਅ ਇਸ ਵਿਚ ਹੈ। ਅਸੀਂ ਕੀ ਕਹਿ ਸਕਦੇ ਹਾਂ, ਇਹ ਸਾਡੇ ਸੰਸਦ ਮੈਂਬਰ ਹਨ । ਅਸੀਂ ਜਾਣਦੇ ਹਾਂ ਕਿ 'ਆਪ੍ਰੇਸ਼ਨ ਸੰਧੂਰ' ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ। ਪਰ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੰਨਣਾ ਹੈ ਕਿ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਹੈ, ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੇ ਸਾਡੀ ਸੂਚੀ ਵਿਚੋਂ ਸਿਰਫ਼ ਇਕ ਨਾਂਅ ਸ਼ਾਮਿਲ ਕੀਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ