ਮਹਾਰਾਸ਼ਟਰ ਦੇ ਪਾਲਘਰ ਵਿਚ ਇਕ ਕੈਮੀਕਲ ਕੰਪਨੀ ਵਿਚ ਗੈਸ ਲੀਕ, ਕਈ ਬਿਮਾਰ

ਮੁੰਬਈ ,18 ਮਈ - ਪਾਲਘਰ ਜ਼ਿਲ੍ਹੇ ਦੇ ਬੋਈਸਰ ਦੇ ਤਾਰਾਪੁਰ ਐਮ.ਆਈ.ਡੀ.ਸੀ. ਖੇਤਰ ਵਿਚ ਸਥਿਤ ਇਕ ਕੈਮੀਕਲ ਕੰਪਨੀ ਵਿਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਰਸਾਇਣ ਉਤਪਾਦਨ ਦੌਰਾਨ ਗੈਸ ਲੀਕ ਹੋ ਗਈ, ਜਿਸ ਕਾਰਨ 10 ਤੋਂ ਵੱਧ ਕਾਮੇ ਬੀਮਾਰ ਹੋ ਗਏ। ਗੈਸ ਇੰਨੀ ਜ਼ਹਿਰੀਲੀ ਸੀ ਕਿ ਮਜ਼ਦੂਰਾਂ ਦੀਆਂ ਅੱਖਾਂ ਅਤੇ ਨੱਕ ਸੜਨ ਲੱਗ ਪਏ।ਇਨ੍ਹਾਂ ਨੂੰ ਸਥਾਨਕ ਹਸਪਤਾਲ ਦਾਖ਼ਲ ਕੀਤਾ ਗਿਆ ਹੈ