ਅੰਬਰ ਪਬਲਿਕ ਸਕੂਲ ਦੇ 2 ਵਿਦਿਆਰਥੀਆਂ ਨੇ ਦਸਵੀਂ 'ਚੋਂ ਕੀਤੀ ਸਟੇਟ ਮੈਰਿਟ ਹਾਸਿਲ

ਮੱਤੇਵਾਲ, 16 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚੋਂ ਅੰਬਰ ਪਬਲਿਕ ਸਕੂਲ ਨਵਾਂ ਤਨੇਲ ਦੇ ਦੋ ਵਿਦਿਆਰਥੀਆਂ ਨੇ ਸਟੇਟ ਮੈਰਿਟ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਸਕੂਲ ਦੇ ਵਿਦਿਆਰਥੀ ਪ੍ਰਭਨਿਸ਼ਾਨ ਸਿੰਘ ਸਪੁੱਤਰ ਹਰਜੀਤ ਸਿੰਘ ਪਿੰਡ ਮੱਤੇਵਾਲ ਨੇ 632 ਅੰਕ ਲੈ ਕੇ 97 ਫੀਸਦੀ ਅੰਕ ਅਤੇ ਪਵਨਪ੍ਰੀਤ ਕੌਰ ਸਪੁੱਤਰੀ ਹਰਭਿੰਦਰ ਸਿੰਘ ਪਿੰਡ ਤਾਹਰਪੁਰ ਨੇ 629 ਨੰਬਰ ਲੈ ਕੇ 96.76 ਫੀਸਦੀ ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਹਾਸਿਲ ਕੀਤੀ। ਪ੍ਰਿੰਸੀਪਲ ਬਲਕਾਰ ਸਿੰਘ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਅਤੇ ਹਿੰਦੀ ਵਿਸ਼ੇ ਵਿਚੋਂ 18 ਬੱਚਿਆਂ ਨੇ ਅੰਗਰੇਜ਼ੀ ਵਿਸ਼ੇ ਵਿਚੋਂ 15 ਬੱਚਿਆਂ ਨੇ ਤੇ ਹਿਸਾਬ ਵਿਸ਼ੇ ਵਿਚੋਂ 10 ਬੱਚਿਆਂ ਨੇ 100 ਅੰਕ ਪ੍ਰਾਪਤ ਕੀਤੇ।