ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਕਰੀਅਰ 'ਚ ਪਹਿਲੀ ਵਾਰ 90 ਮੀਟਰ ਜੈਵਲਿਨ ਸੁੱਟਿਆ

ਨਵੀਂ ਦਿੱਲੀ ,16 ਮਈ - ਭਾਰਤੀ ਜੈਵਲਿਨ ਸਟਾਰ ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ 2025 ਵਿਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਈਵੈਂਟ ਵਿਚ 90 ਮੀਟਰ ਸੁੱਟ ਕੇ ਇਤਿਹਾਸ ਰਚ ਦਿੱਤਾ। ਨੀਰਜ ਚੋਪੜਾ ਨੇ ਆਪਣੇ ਜੈਵਲਿਨ ਕਰੀਅਰ ਵਿਚ ਪਹਿਲੀ ਵਾਰ 90 ਮੀਟਰ ਤੱਕ ਜੈਵਲਿਨ ਸੁੱਟਿਆ। ਨੀਰਜ ਨੇ ਟੂਰਨਾਮੈਂਟ ਦੇ ਆਪਣੇ ਤੀਜੇ ਥਰੋਅ ਵਿਚ 90.23 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਇਹ ਉਪਲਬਧੀ ਹਾਸਿਲ ਕੀਤੀ। ਇਹ ਨੀਰਜ ਦਾ ਨਵਾਂ ਰਾਸ਼ਟਰੀ ਰਿਕਾਰਡ ਹੈ।