ਸੈਂਟਰਲ ਪਬਲਿਕ ਸਕੂਲ ਘੁਮਾਣ ਦੀਆਂ 2 ਵਿਦਿਆਰਥਣਾਂ 10ਵੀਂ ਦੀ ਮੈਰਿਟ 'ਚ ਸ਼ਾਮਿਲ

ਬਟਾਲਾ, 16 ਮਈ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿਚ ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਸਟੇਟ ਮੈਰਿਟ ਸੂਚੀ ਵਿਚ 14ਵਾਂ ਤੇ 20ਵਾਂ ਅਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿਚੋਂ ਵਿਦਿਆਰਥਣ ਸੁਖਮਨਦੀਪ ਕੌਰ ਪੁੱਤਰੀ ਰੇਸ਼ਮ ਸਿੰਘ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ 636/650 (97.85 ਫ਼ੀਸਦੀ) ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਸੂਚੀ ਵਿਚ 14ਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗੁਰਲੀਨ ਕੌਰ ਪੁੱਤਰੀ ਹਰਪ੍ਰੀਤ ਸਿੰਘ ਨੇ ਸਟੇਟ ਮੈਰਿਟ ਸੂਚੀ ਵਿਚ 20ਵਾਂ ਸਥਾਨ 630/650 (96.92 ਫ਼ੀਸਦ) ਅੰਕ ਪ੍ਰਾਪਤ ਕੀਤੇ।