JALANDHAR WEATHER

ਕਾਰਾਂ ਦੀ ਟੱਕਰ 'ਚ ਇਕ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

ਭਵਾਨੀਗੜ੍ਹ, 16 ਮਈ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਥੰਮਣ ਸਿੰਘ ਵਾਲਾ ਦੀ ਨਹਿਰ ਦੇ ਪੁਲ ’ਤੇ 2 ਗੱਡੀਆਂ ਵਿਚਕਾਰ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਉਮਰ 25 ਸਾਲ ਵਾਸੀ ਪਾਤੜਾਂ ਆਪਣੇ ਦੋਸਤ ਮਨਪ੍ਰੀਤ ਸਿੰਘ ਮਨੂ ਪੁੱਤਰ ਜਸਵੰਤ ਸਿੰਘ ਪਿੰਡ ਸੰਘਰੇੜੀ 23 ਸਾਲ ਨੂੰ ਪਿੰਡ ਸੰਘਰੇੜੀ ਤੋਂ ਨਾਲ ਲਿਆ ਕੇ ਫੋਰਚੂਨਰ ਗੱਡੀ ’ਤੇ ਪਟਿਆਲਾ ਇਕ ਕਾਲਜ ਵਿਖੇ ਪੇਪਰ ਦੇਣ ਲਈ ਨਹਿਰ ’ਤੇ ਬਣੀ ਸੜਕ ’ਤੇ ਆ ਰਹੇ ਸਨ, ਜਦੋਂ ਥੰਮਣ ਸਿੰਘ ਵਾਲਾ ਵਿਖੇ ਨਹਿਰ ’ਤੇ ਆਏ ਤਾਂ ਉਨ੍ਹਾਂ ਸਿੱਧੇ ਨਦਾਮਪੁਰ ਵੱਲ ਜਾਣਾ ਸੀ, ਨੇ ਭਵਾਨੀਗੜ੍ਹ-ਸਮਾਣਾ ਮੁੱਖ ਸੜਕ ’ਤੇ ਬਿਨ੍ਹਾਂ ਦੋਵੇਂ ਪਾਸੇ ਦੇਖ਼ੇ ਲੋਕਾਂ ਦੇ ਦੱਸਣ ਅਨੁਸਾਰ ਤੇਜ਼ ਰਫ਼ਤਾਰ ਗੱਡੀ ਸੜਕ ’ਤੇ ਚੜ੍ਹਾ ਦਿੱਤੀ ਤਾਂ ਸਮਾਣਾ ਵਲੋਂ ਭਵਾਨੀਗੜ੍ਹ ਨੂੰ ਆਉਂਦੀ ਸਕਾਰਪਿਓ ਗੱਡੀ ਨਾਲ ਇਨ੍ਹਾਂ ਦਾ ਹਾਦਸਾ ਹੋ ਗਿਆ, ਜਿਸ ਦੌਰਾਨ ਫੋਰਚੂਨਰ ਗੱਡੀ ਕਈ ਪਲਟੀਆਂ ਖਾਧੀ, ਜਿਸ ਦੌਰਾਨ ਦਮਨਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦੋਂਕਿ ਮਨਪ੍ਰੀਤ ਸਿੰਘ ਮਨੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ਤੋਂ ਸਥਾਨਕ ਹਸਪਤਾਲ ਲਿਆਂਦਾ, ਜਿਥੋਂ ਗੰਭੀਰ ਹਾਲਤ ਨੂੰ ਦੇਖ਼ਦਿਆਂ ਡਾਕਟਰਾਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ