12ਵੀਂ ਦੇ ਵਿਦਿਆਰਥੀ ਨੇ ਘੱਟ ਨੰਬਰ ਆਉਣ 'ਤੇ ਕੀਤੀ ਖੁਦਕੁਸ਼ੀ
.jpg)
ਲਾਡੋਵਾਲ, 16 ਮਈ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਤੋਂ ਥੋੜ੍ਹੀ ਦੂਰ ਪਿੰਡ ਚਾਹੜਾਂ ਵਿਖੇ ਇਕ 12ਵੀਂ ਜਮਾਤ ਦੇ ਵਿਦਿਆਰਥੀ ਵਲੋਂ ਪ੍ਰੀਖਿਆ ਵਿਚੋਂ ਘੱਟ ਨੰਬਰ ਆਉਣ ਉਤੇ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਪੰਚ ਕਮਲੇਸ਼ ਕੌਰ ਦੇ ਪਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਲਾਡੋਵਾਲ ਅਧੀਨ ਪੈਂਦੇ ਪਿੰਡ ਚਾਹੜਾਂ ਦੇ 17 ਸਾਲਾ ਨੌਜਵਾਨ ਜਰਨੈਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚਾਹੜ ਨੇ 12ਵੀਂ ਜਮਾਤ ਦੇ ਪੱਕੇ ਪੇਪਰਾਂ ਵਿਚੋਂ ਘੱਟ ਨੰਬਰ ਆਉਣ ਉਤੇ ਛੱਤ ਵਾਲੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।