JALANDHAR WEATHER

ਸੜਕ ਹਾਦਸੇ 'ਚ ਮਾਂ-ਧੀ ਸਮੇਤ ਤਿੰਨ ਦੀ ਮੌਤ

ਜੀਰਾ, 16 ਮਈ (ਪ੍ਰਤਾਪ ਸਿੰਘ ਹੀਰਾ)-ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 54 ਉਤੇ ਅੱਜ ਜੀਰਾ ਨਜ਼ਦੀਕ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਮਾਂ-ਧੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਅਤੇ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ  ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਇਕ ਪਰਿਵਾਰ ਕਰੇਟਾ ਗੱਡੀ ਉਤੇ ਬਿਆਸ ਮੱਥਾ ਟੇਕਣ ਜਾ ਰਿਹਾ ਸੀ ਕਿ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਕੈਂਟਰ ਨੂੰ ਓਵਰਟੇਕ ਕਰਦਿਆਂ ਉਸ ਨਾਲ ਜਾ ਟਕਰਾਈ, ਇਸ ਟੱਕਰ ਦੌਰਾਨ ਇਕ ਔਰਤ ਕੋਮਲ 38, ਉਸ ਦੀ ਬੇਟੀ ਭਾਗਸਿਆਂ 7 ਅਤੇ ਜਤਿੰਦਰ 35 ਦੀ ਮੌਕੇ ਉਤੇ ਹੀ ਮੌਤ ਹੋ ਗਈ। ਬਾਕੀ ਪਰਿਵਾਰ ਦੇ ਤਿੰਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਜੀਰਾ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ