JALANDHAR WEATHER

ਅਧਿਕਾਰੀ ਰਜਿਸਟਰੀਆਂ ਬਿਨ੍ਹਾਂ ਐੱਨ.ਓ.ਸੀ. ਤੋਂ ਕਰਨ - ਕੈਬਨਿਟ ਮੰਤਰੀ ਮੁੰਡੀਆਂ

ਮਾਛੀਵਾੜਾ ਸਾਹਿਬ, 16 ਮਈ (ਰਾਜਦੀਪ ਸਿੰਘ ਅਲਬੇਲਾ)-ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਕਿਸੇ ਵੀ ਤਹਿਸੀਲ ਵਿਚ ਰਜਿਸਟਰੀ ਕਰਵਾਉਣ ਲਈ ਐੱਨ.ਓ.ਸੀ. ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਜੇਕਰ ਕੋਈ ਤਹਿਸੀਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਤੁਰੰਤ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਕੈਬਨਿਟ ਮੰਤਰੀ ਮੁੰਡੀਆਂ ਨੂੰ ਪੱਤਰਕਾਰਾਂ ਵਲੋਂ ਪੁੱਛੇ ਸਵਾਲ ’ਤੇ ਕਿਹਾ ਕਿ ਸੂਬੇ ਦੀਆਂ ਕਈ ਤਹਿਸੀਲਾਂ ਵਿਚ ਅਧਿਕਾਰੀ ਰਜਿਸਟਰੀ ਕਰਵਾਉਣ ਮੌਕੇ ਐੱਨ.ਓ.ਸੀ. ਦੀ ਮੰਗ ਕਰਦੇ ਹਨ, ਜਿਸ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐੱਨ.ਓ.ਸੀ. ਦੀ ਛੋਟ ਦਿੱਤੀ ਹੋਈ ਹੈ, ਇਸ ਲਈ ਕੋਈ ਵੀ ਅਧਿਕਾਰੀ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ। ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਦੇਸ਼ ਸੀ ਕਿ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣਾ ਹੈ, ਜਿਸ ਤਹਿਤ ਅੱਜ ਤਹਿਸੀਲਾਂ ਵਿਚ ਲੋਕਾਂ ਦੇ ਬਿਨ੍ਹਾਂ ਰਿਸ਼ਵਤ ਤੋਂ ਕੰਮ ਹੋ ਰਹੇ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ