ਦਸਵੀਂ ਨਤੀਜਾ : ਮਲੋਟ ਦੀ ਵਿਦਿਆਰਥਣ ਦਿਲਕਸ਼ ਨੇ ਮੈਰਿਟ ਸੂਚੀ 'ਚ ਬਣਾਈ ਜਗ੍ਹਾ

ਮਲੋਟ, 16 ਮਈ (ਪਾਟਿਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਦੇ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ਤੇ ਰਾਜ ਪੱਧਰ ਦੀ ਮੈਰਿਟ ਸੂਚੀ ਤਹਿਤ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਨੇ ਇਕ ਵੱਡੀ ਪ੍ਰਾਪਤੀ ਹਾਸਿਲ ਕੀਤੀ। ਪ੍ਰਿੰਸੀਪਲ ਡਾ. ਨੀਰੂ ਬਠਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸ.ਡੀ. ਮਲੋਟ ਦੀ 10ਵੀਂ ਜਮਾਤ ਦੀ ਵਿਦਿਆਰਥਣ ਦਿਲਕਸ਼ ਪੁੱਤਰੀ ਰਕੇਸ਼ ਕੁਮਾਰ ਨੇ (630/650) 96.92 ਫੀਸਦੀ ਅੰਕ ਪ੍ਰਾਪਤ ਕਰਕੇ ਸਟੇਟ ਵਿਚੋਂ 20ਵਾਂ ਸਥਾਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ 6ਵਾਂ ਸਥਾਨ ਤੇ ਮਲੋਟ ਸ਼ਹਿਰ ਵਿਚੋਂ ਪਹਿਲਾ ਸਥਾਨ ਲਿਆ।