ਵਿਦਿਆਰਥਣ ਲਕਸ਼ਿਤਾ ਗੁਪਤਾ ਨੇ 97.69 ਪ੍ਰਤੀਸ਼ਤ ਅੰਕ ਲੈ ਕੇ ਮੈਰਿਟ 'ਚ ਨਾਮ ਦਰਜ ਕਰਵਾਇਆ

ਅਮਲੋਹ, 16 ਮਈ (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੌਰਾਨ ਸਕੂਲ ਆਫ ਐਮੀਨੈਂਸ ਅਮਲੋਹ ਦੀ ਵਿਦਿਆਰਥਣ ਲਕਸ਼ਿਤਾ ਗੁਪਤਾ ਪੁੱਤਰੀ ਗਗਨਦੀਪ ਗੁਪਤਾ ਨੇ 97.69 ਪ੍ਰਤੀਸ਼ਤ ਅੰਕ ਲੈ ਕੇ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਇਆ ਅਤੇ 15ਵਾਂ ਰੈਂਕ ਹਾਸਿਲ ਕੀਤਾ। ਇਸ ਮੌਕੇ ਸਕੂਲ ਸਟਾਫ ਅਤੇ ਨਜ਼ਦੀਕੀਆਂ ਵਲੋਂ ਲਕਸ਼ਿਤਾ ਗੁਪਤਾ ਨੂੰ ਵਧਾਈ ਦਿੱਤੀ ਗਈ ਅਤੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥਣ ਨੇ ਅਮਲੋਹ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਵਿਦਿਆਰਥਣ ਵਲੋਂ ਕੀਤੀ ਗਈ ਸਖ਼ਤ ਮਿਹਨਤ ਅੱਜ ਰੰਗ ਲਿਆਈ ਹੈ। ਇਸ ਮੌਕੇ ਪਿਤਾ ਗਗਨਦੀਪ ਗੁਪਤਾ ਅਤੇ ਮਾਤਾ ਨੰਨੂ ਗਰਗ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਧੀ ਉਪਰ ਮਾਣ ਹੈ।