ਗੁਰੂ ਹਰਕ੍ਰਿਸ਼ਨ ਸਕੂਲ ਦੇ 2 ਵਿਦਿਆਰਥੀ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਸ਼ਾਮਿਲ

ਘੁਮਾਣ, 16 ਮਈ (ਬਮਰਾਹ)-ਗੁਰੂ ਹਰਕ੍ਰਿਸ਼ਨ ਸਕੂਲ ਦੇ 2 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਰਿਟ ਵਿਚ ਸਥਾਨ ਹਾਸਿਲ ਕੀਤਾ। ਵਿਦਿਆਰਥੀ ਸਾਹਿਲ ਮਸੀਹ ਨੇ 96.62% ਅਤੇ ਬਿੰਦਰਪ੍ਰੀਤ ਸਿੰਘ ਨੇ 97.08% ਅੰਕ ਹਾਸਿਲ ਕਰਕੇ ਨਾ ਸਿਰਫ ਆਪਣਾ, ਸਗੋਂ ਆਪਣੇ ਮਾਪਿਆਂ ਅਤੇ ਸਕੂਲ ਦਾ ਵੀ ਨਾਮ ਰੌਸ਼ਨ ਕੀਤਾ। ਸਾਹਿਲ ਮਸੀਹ ਅਤੇ ਬਿੰਦਰਪ੍ਰੀਤ ਸਿੰਘ ਬਹੁਤ ਹੋਣਹਾਰ ਵਿਦਿਆਰਥੀ ਹਨ। ਸਾਹਿਲ ਮਸੀਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹਰ ਖੇਤਰ ਵਿਚ ਬਹੁਤ ਵਧੀਆ ਹੈ।