ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ 13 ਮਈ ਨੂੰ

ਕੈਲਗਰੀ, 10 ਮਈ (ਜਸਜੀਤ ਸਿੰਘ ਧਾਮੀ)- ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ 13 ਮਈ ਨੂੰ ਰੀਡੋ ਹਾਲ ਵਿਖੇ ਆਪਣੀ ਨਵੀਂ ਕੈਬਨਿਟ ਟੀਮ ਨਾਲ ਸਹੁੰ ਚੁੱਕਣਗੇ। ਗਵਰਨਰ-ਜਨਰਲ ਮੈਰੀ ਸਾਈਮਨ ਦੇ ਦਫ਼ਤਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਉਹ ਨਵਾਂ ਮੰਤਰੀ ਮੰਡਲ ਬਹੁਤ ਛੋਟਾ ਰੱਖਣਗੇ। ਲਿਬਰਲ ਪਾਰਟੀ ਦੇ ਆਗੂ ਚੁਣੇ ਜਾਣ ਉਪਰੰਤ ਉਨ੍ਹਾਂ ਨੇ ਆਪਣਾ ਮੰਤਰੀ ਮੰਡਲ 23 ਮੈਂਬਰੀ ਰੱਖਿਆ ਸੀ ਤੇ ਹੁਣ ਵੀ ਇਸ ਦੇ ਨਜ਼ਦੀਕ ਰੱਖਣ ਦੀ ਉਮੀਦ ਹੈ। ਜਸਟਿਨ ਟਰੂਡੋ ਵਲੋਂ ਮੰਤਰੀ ਮੰਡਲ ਵਿੱਚ 40 ਦੇ ਕਰੀਬ ਮੰਤਰੀ ਬਣਾਏ ਗਏ ਸਨ।