JALANDHAR WEATHER

ਭਾਰਤ ਨੇ ਬੀਤੀ ਰਾਤ 50 ਤੋਂ ਵੱਧ ਪਾਕਿ ਡਰੋਨ ਕੀਤੇ ਬੇਅਸਰ- ਸੂਤਰ

ਨਵੀਂ ਦਿੱਲੀ, 9 ਮਈ- ਰੱਖਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਰਾਤ, ਜਦੋਂ ਪਾਕਿਸਤਾਨ ਨੇ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ-ਨਾਲ ਵੱਖ-ਵੱਖ ਥਾਵਾਂ ’ਤੇ ਡਰੋਨ ਭੇਜਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ, ਤਾਂ ਭਾਰਤੀ ਫੌਜ ਦੀ ਹਵਾਈ ਰੱਖਿਆ ਇਕਾਈਆਂ ਦੁਆਰਾ ਉਧਮਪੁਰ, ਸਾਂਬਾ, ਜੰਮੂ, ਅਖਨੂਰ, ਨਗਰੋਟਾ ਅਤੇ ਪਠਾਨਕੋਟ ਖੇਤਰਾਂ ਵਿਚ ਕੀਤੇ ਗਏ ਇਕ ਵੱਡੇ ਪੱਧਰ ’ਤੇ ਕਾਊਂਟਰ-ਡਰੋਨ ਆਪ੍ਰੇਸ਼ਨ ਦੌਰਾਨ 50 ਤੋਂ ਵੱਧ ਡਰੋਨਾਂ ਨੂੰ ਸਫ਼ਲਤਾਪੂਰਵਕ ਬੇਅਸਰ ਕਰ ਦਿੱਤਾ ਗਿਆ। ਇਸ ਮੁਹਿੰਮ ਵਿਚ ਐਲ-70 ਤੋਪਾਂ, ਜ਼ੈਡ.ਯੂ. -23 ਐਮ.ਐਮ. ਅਤੇ ਹੋਰ ਉੱਨਤ ਕਾਊਂਟਰ- ਯੂ.ਏ.ਐਸ. ਉਪਕਰਣਾਂ ਦੀ ਵਿਆਪਕ ਵਰਤੋਂ ਸ਼ਾਮਿਲ ਸੀ, ਜੋ ਹਵਾਈ ਖਤਰਿਆਂ ਦਾ ਮੁਕਾਬਲਾ ਕਰਨ ਲਈ ਫੌਜ ਦੀ ਮਜ਼ਬੂਤ ​​ਸਮਰੱਥਾ ਦਾ ਪ੍ਰਦਰਸ਼ਨ ਕਰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ