ਮਦਰ ਡੇਅਰੀ ਤੋਂ ਬਾਅਦ, ਅਮੂਲ ਨੇ ਵੀ ਵਧਾਈ ਦੁੱਧ ਦੀ ਕੀਮਤ ,2 ਰੁਪਏ ਪ੍ਰਤੀ ਲੀਟਰ ਦਾ ਕੀਤਾ ਵਾਧਾ

ਨਵੀਂ ਦਿੱਲੀ , 30 ਅਪ੍ਰੈਲ - ਅਮੂਲ ਨੇ ਆਮ ਆਦਮੀ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਦੁੱਧ ਪੀਣਾ ਹੋਰ ਮਹਿੰਗਾ ਹੋ ਜਾਵੇਗਾ। ਕੰਪਨੀ ਨੇ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਕੰਪਨੀ ਵਲੋਂ ਕੀਮਤਾਂ ਵਿਚ ਕੀਤਾ ਗਿਆ ਇਹ ਬਦਲਾਅ 1 ਮਈ ਤੋਂ ਲਾਗੂ ਹੋਵੇਗਾ।ਕੰਪਨੀ ਨੇ ਅੱਧਾ ਕਿੱਲੋ ਦੁੱਧ ਯਾਨੀ 500 ਮਿਲੀਲੀਟਰ ਦੁੱਧ ਦੀ ਕੀਮਤ ਵੀ ਵਧਾ ਦਿੱਤੀ ਹੈ। ਅਮੂਲ ਦੇ ਛੋਟੇ ਪੈਕ ਯਾਨੀ ਅੱਧਾ ਲੀਟਰ ਦੁੱਧ ਦੇ ਥੈਲੇ ਦੀ ਕੀਮਤ ਵੀ 1 ਰੁਪਏ ਪ੍ਰਤੀ ਲੀਟਰ ਵਧੇਗੀ। ਇਸ ਵਧਦੀ ਕੀਮਤ ਦਾ ਅਸਰ ਫੁੱਲ-ਕ੍ਰੀਮ, ਟੋਨਡ, ਡਬਲ-ਟੋਨਡ ਅਤੇ ਗਾਂ ਦੇ ਦੁੱਧ ਵਰਗੇ ਹਰ ਤਰ੍ਹਾਂ ਦੇ ਪਾਊਚਾਂ 'ਤੇ ਦਿਖਾਈ ਦੇਵੇਗਾ। ਅਧਿਕਾਰੀ ਨੇ ਕਿਹਾ ਕਿ ਖ਼ਰੀਦ ਕੀਮਤਾਂ ਵਿਚ ਵਾਧਾ ਮੁੱਖ ਤੌਰ 'ਤੇ ਗਰਮੀਆਂ ਦੀ ਸ਼ੁਰੂਆਤ ਕਾਰਨ ਹੋਇਆ ਹੈ।