JALANDHAR WEATHER

ਬੀ.ਐਸ.ਐਫ਼. ਵਲੋਂ ਹਥਿਆਰਾਂ ਸਮੇਤ 2 ਕਾਬੂ

ਚੋਗਾਵਾਂ, (ਅੰਮ੍ਰਿਤਸਰ), 28 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)- ਸਰਹੱਦੀ ਚੌਕੀ ਬੀ.ਐਸ.ਐਫ. ਦੇ ਜਵਾਨਾਂ ਵਲੋਂ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਖਿਲਾਫ਼ ਵੱਡੀ ਕਾਰਵਾਈ ਕਰਦਿਆਂ 2 ਭਾਰਤੀ ਤਸਕਰਾਂ ਨੂੰ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਨ ਦੀ ਖਬਰ ਹੈ। ਬੀ.ਐਸ.ਐਫ਼. ਨੂੰ ਖੂਫ਼ੀਆ ਜਾਣਕਾਰੀ ਮਿਲੀ ਕਿ ਉਕਤ ਵਿਅਕਤੀਆਂ ਨੇ ਬੱਚੀਵਿੰਡ ਅਤੇ ਕੱਕੜ ਪਿੰਡਾਂ ਦੇ ਨੇੜੇ ਕਈ ਹਮਲੇ ਕੀਤੇ ਹਨ, ਜਿਸ ’ਤੇ ਕਾਰਵਾਈ ਕਰਦਿਆਂ ਬੀ.ਐਸ.ਐਫ਼. ਦੇ ਜਵਾਨਾਂ ਨੇ ਉਕਤ ਵਿਅਕਤੀਆਂ ਨੂੰ 2 ਪਿਸਤੌਲ, 2 ਮੈਗਜ਼ੀਨ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ। ਦੋਸ਼ੀਆਂ ਦੇ ਅਗਲੇ ਪਿਛਲੇ ਰਿਕਾਰਡ ਖੰਘਾਲੇ ਜਾ ਰਹੇ ਹਨ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ