ਮੰਡੀ ਅਰਨੀਵਾਲਾ ਮਾਰਕੀਟ ਕਮੇਟੀ ਸੁਪਰਵਾਈਜ਼ਰ ਨਾਲ ਕੁੱਟਮਾਰ, ਆਪ ਦੇ ਚੇਅਰਮੈਨ 'ਤੇ ਲੱਗੇ ਕੁੱਟਮਾਰ ਦੇ ਇਲਜ਼ਾਮ

ਫ਼ਾਜ਼ਿਲਕਾ,27 ਅਪ੍ਰੈਲ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਮਾਰਕੀਟ ਕਮੇਟੀ ਮੰਡੀ ਸੁਪਰਵਾਈਜ਼ਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਸੁਪਰਵਾਈਜ਼ਰ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਭੇਜੀ ਗਈ ਹੈ। ਪੁਲਿਸ ਨੇ ਜਾਂਚ ਕਰਕੇ ਕਰਵਾਈ ਕਰਨ ਦਾ ਭਰੌਸਾ ਦਿਤਾ ਹੈ। ਦੋਸ਼ ਹਨ ਕਿ ਆਮ ਆਦਮੀ ਪਾਰਟੀ ਦੇ ਮਾਰਕੀਟ ਕਮੇਟੀ ਚੇਅਰਮੈਨ ਨੇ ਸੁਪਰਵਾਈਜ਼ਰ ਨਾਲ ਆਪਣੇ ਸਾਥੀਆਂ ਸਣੇ ਮੰਡੀ ਅਰਨੀਵਾਲਾ ਦੀ ਮਾਰਕੀਟ ਕਮੇਟੀ ਦਫ਼ਤਰ ਵਿਚ ਕੁੱਟਮਾਰ ਕੀਤੀ। ਪੀੜਤ ਸੁਪਰਵਾਈਜ਼ਰ ਗੌਰਵ ਮੋਂਗਾ ਦੇ ਇਲਜ਼ਾਮ ਹਨ ਕਿ ਉਸ ਨੇ ਮੰਡੀ ਵਿਚ ਬੋਲੀ ਕਰਵਾਈ ਸੀ। ਪਰ ਚੇਅਰਮੈਨ ਬੋਲੀ ਨਾ ਕਰਨ ਦਾ ਦਬਾਅ ਬਬਣਾ ਰਿਹਾ ਸੀ। ਉਸ ਨੇ ਕਿਹਾ ਕਿ ਉਹ ਸਰਕਾਰ ਦਾ ਕੰਮ ਕਰ ਰਿਹਾ ਸੀ ਪਰ ਉਸ ਉਪਰ ਅੰਨ੍ਹੇਵਾਹ ਤਸ਼ਦਤ ਕੀਤਾ ਗਿਆ ਅਤੇ ਉਸ ਨੂੰ ਮਾਰਕੀਟ ਕਮੇਟੀ ਦਫ਼ਤਰ ਵਿਚ ਡੰਡੀਆਂ ਦੇ ਨਾਲ ਕੁੱਟਿਆ ਗਿਆ। ਉਸ ਨੇ ਕਿਹਾ ਕਿ ਉਹ ਇਸ ਤਰ੍ਹਾਂ ਕੰਮ ਨਹੀਂ ਕਰ ਸਕਦਾ। ਉਸ ਦੀ ਬਦਲੀ ਕਰ ਦਿਤੀ ਜਾਵੇਂ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।