ਪਹਿਲਗਾਮ ਅੱਤਵਾਦੀ ਹਮਲੇ ਦੇ ਖ਼ਿਲਾਫ਼ ਸ਼੍ਰੀਨਗਰ ਵਿਚ ਵਪਾਰੀਆਂ, ਗ਼ੈਰ-ਸਰਕਾਰੀ ਸੰਗਠਨਾਂ ਤੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ

ਸ਼੍ਰੀਨਗਰ , 27 ਅਪ੍ਰੈਲ - ਪਹਿਲਗਾਮ ਅੱਤਵਾਦੀ ਹਮਲੇ ਦੇ ਖ਼ਿਲਾਫ਼ ਸ਼੍ਰੀਨਗਰ ਦੇ ਘੰਟਾ ਘਰ, ਲਾਲ ਚੌਕ ਵਿਖੇ ਵਪਾਰੀਆਂ, ਵਿਦਿਆਰਥੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ । 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਵਿਚ 26 ਸੈਲਾਨੀਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਸ ਵਿਚ 25 ਭਾਰਤੀ ਨਾਗਰਿਕ ਅਤੇ ਇਕ ਨਿਪਾਲੀ ਨਾਗਰਿਕ ਸ਼ਾਮਿਲ ਸੀ। ਇਕ ਪ੍ਰਦਰਸ਼ਨਕਾਰੀ ਇਮਰਾਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਹਮਲੇ ਦੇ ਪੀੜਤਾਂ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿਚ ਕਿਹਾ ਸੀ ਕਿ ਪੀੜਤਾਂ ਨੂੰ ਮੁਆਵਜ਼ਾ ਮਿਲੇਗਾ ਅਤੇ ਹਮਲੇ ਦਾ ਬਦਲਾ ਜਲਦੀ ਲਿਆ ਜਾਵੇਗਾ। "ਅਸੀਂ ਪਹਿਲਗਾਮ ਵਿਚ ਵਾਪਰੀ ਘਟਨਾ ਦੀ ਨਿੰਦਾ ਕਰਦੇ ਹਾਂ। ਸਾਨੂੰ ਭਰੋਸਾ ਹੈ ਕਿ ਪੀੜਤਾਂ ਨੂੰ ਇਨਸਾਫ਼ ਮਿਲੇਗਾ। । ਇਹ ਸਾਡਾ ਕਸ਼ਮੀਰ ਹੈ ਅਤੇ ਇੱਥੇ ਸੈਰ-ਸਪਾਟੇ ਨੂੰ ਫਿਰ ਤੋਂ ਹੁਲਾਰਾ ਮਿਲੇਗਾ," ।