JALANDHAR WEATHER

ਮੰਦਸੌਰ ਵਿਚ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਕਾਰ ਖੂਹ ਵਿਚ ਡਿਗੀ, 6 ਲੋਕਾਂ ਦੀ ਮੌਤ

ਮੰਦਸੌਰ , 27 ਅਪ੍ਰੈਲ - ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਨਾਰਾਇਣਗੜ੍ਹ ਥਾਣਾ ਖੇਤਰ ਦੇ ਕਚਾਰੀਆ ਚੌਪਾਟੀ ਪਿੰਡ ਵਿਚ ਇਕ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਖੂਹ ਵਿਚ ਡਿਗ ਗਈ। ਕਾਰ ਵਿਚ ਸੱਤ ਤੋਂ ਵੱਧ ਲੋਕ ਸਵਾਰ ਸਨ। ਇਹ ਗੱਡੀ ਜਾਵਰਾ ਨੇੜੇ ਖੋਜਾਂਖੇੜਾ ਤੋਂ ਦੱਸੀ ਜਾ ਰਹੀ ਹੈ, ਇਹ ਲੋਕ ਆਤਰੀ ਮਾਤਾ ਦੇ ਦਰਸ਼ਨ ਕਰਨ ਆ ਰਹੇ ਸਨ। ਹੁਣ ਤੱਕ 6 ਲੋਕਾਂ ਦੀ ਮੌਤ ਦੀ ਖ਼ਬਰ ਹੈ, ਜਿਸ ਵਿਚ ਮੋਟਰਸਾਈਕਲ ਸਵਾਰ , ਜੋ ਕਿ ਅਬਾਖੇੜੀ ਦਾ ਰਹਿਣ ਵਾਲਾ ਹੈ, ਵੀ ਸ਼ਾਮਿਲ ਹੈ। ਕਾਰ ਸਵਾਰਾਂ ਨੂੰ ਬਚਾਉਣ ਲਈ ਖੂਹ ਵਿਚ ਛਾਲ ਮਾਰਨ ਵਾਲੇ ਦੋਰਵਾੜੀ ਦੇ 40 ਸਾਲਾ ਮਨੋਹਰ ਸਿੰਘ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਕਾਰ ਵਿਚੋਂ ਨਿਕਲਣ ਵਾਲੀ ਗੈਸ ਕਾਰਨ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ