ਕਾਂਗਰਸ ਵਿੱਚ ਸ਼ਾਮਿਲ ਹੋਈ 'ਆਪ' ਕੌਂਸਲਰ ਦੀ ਕੁਝ ਘੰਟਿਆਂ ਬਾਅਦ ਹੀ ਹੋਈ ਘਰ ਵਾਪਸੀ

ਸੰਗਰੂਰ, 27 ਅਪ੍ਰੈਲ (ਧੀਰਜ ਪਸ਼ੋਰੀਆ) - ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੌਕੇ ਕੋਈ ਵੀ ਅਹੁਦਾ ਨਾ ਮਿਲਣ ਕਾਰਣ ਗੁੱਸੇ ਵਿਚ ਆ ਕੇ ਕਾਂਗਰਸ ਵਿਚ ਸ਼ਾਮਿਲ ਹੋਈ ਆਮ ਆਦਮੀ ਪਾਰਟੀ ਦੀ ਕੌਂਸਲਰ ਹਰਮਨਦੀਪ ਕੌਰ ਦੀ ਕੁਝ ਘੰਟਿਆਂ ਬਾਅਦ ਹੀ ਘਰ ਵਾਪਸੀ ਹੋ ਗਈ ਹੈ । ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਹਰਮਨਦੀਪ ਕੌਰ ਲੰਬੇ ਸਮੇਂ ਤੋਂ ਵਾਰਡ ਅਤੇ ਪਾਰਟੀ ਦੀ ਸੇਵਾ ਕਰ ਰਹੀ ਹੈ, ਜੋ ਕਿ ਪਾਰਟੀ ਦੀ ਵਫਾਦਾਰ ਸਿਪਾਹੀ ਹੈ । ਹਰਮਨਦੀਪ ਕੌਰ ਨੇ ਕਿਹਾ ਕਿ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਨਾਲ ਸਨ ਤੇ ਹੁਣ ਵੀ ਆਮ ਆਦਮੀ ਪਾਰਟੀ ਨਾਲ ਹਨ।