JALANDHAR WEATHER

ਅੱਜ ਚੌਥੇ ਦਿਨ ਆਪਣਿਆਂ ਤੋਂ ਬੇਗਾਨੇ ਹੁੰਦੇ ਹੋਏ ਭਾਰਤ ਪਾਕਿਸਤਾਨ ਦੇ ਲੋਕ ਆਪਣੇ ਵਤਨਾਂ ਨੂੰ ਮੁੜੇ

 ਅਟਾਰੀ (ਅੰਮ੍ਰਿਤਸਰ), 27 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ) - ਭਾਰਤੀ ਸੈਲਾਨੀਆਂ 'ਤੇ ਪਹਿਲਗਾਮ ਵਿਖੇ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਇਕਲੌਤੀ ਸਰਹੱਦ ਦੇ ਦਰਮਿਆਨ ਦੋਵੇਂ ਦੇਸ਼ਾਂ ਦੀ ਅਵਾਮ ਦਾ ਜੋ ਆਉਣਾ ਜਾਣਾ ਸੀ, ਉਹ ਹੁਣ ਆਉਣ ਵਾਲੇ ਦੋ ਦਿਨ ਵਿਚ ਬੰਦ ਹੋਣ ਦੇ ਕੰਢੇ 'ਤੇ ਪੁੱਜ ਗਿਆ ਹੈ। ਇਸ ਦੇ ਤਹਿਤ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਲੋਕ ਆਪਣਿਆਂ ਤੋਂ ਬੇਗਾਨੇ ਹੋਏ ਆਪਣੇ ਮਨਾਂ ਵਿਚ ਦੁੱਖ ਦਰਦ ਤੇ ਮੁਰਝਾਏ ਚਿਹਰੇ ਲੈ ਕੇ ਆਪੋ ਆਪਣੇ ਵਤਨਾਂ ਨੂੰ ਅੱਜ ਚੌਥੇ ਦਿਨ ਵੀ ਆਪੋ ਰਵਾਨਾ ਹੋ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ