ਜ਼ੇਲੇਨਸਕੀ ਨਾਲ ਮੁਲਾਕਾਤ ਤੋਂ ਬਾਅਦ, ਟਰੰਪ ਨੇ ਪੁਤਿਨ ਦੀ ਯੂਕਰੇਨ ਯੁੱਧ ਰੋਕਣ ਦੀ ਇੱਛਾ 'ਤੇ ਉਠਾਏ ਸਵਾਲ

ਵਾਸ਼ਿੰਗਟਨ, 27 ਅਪ੍ਰੈਲ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਆਪਣੇ ਹਮਰੁਤਬਾ ਵਲਾਦਿਮੀਰ ਪੁਤਿਨ ਦੀ ਯੂਕਰੇਨ ਯੁੱਧ ਰੋਕਣ ਦੀ ਇੱਛਾ 'ਤੇ ਸਵਾਲ ਉਠਾਏ ਹਨ। ਟਰੰਪ ਨੇ ਇਹ ਬਿਆਨ ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੀਦਿਮੀਰ ਜ਼ੇਲੇਂਸਕੀ ਨਾਲ ਮੀਟਿੰਗ ਉਪਰੰਤ ਦਿੱਤਾ।