ਪਿੰਡ ਸਮਰਾਏ ਦੇ ਇਕ ਨਸ਼ਾ-ਛੁਡਾਊ ਕੇਂਦਰ 'ਤੇ ਰੇਡ

ਜੰਡਿਆਲਾ ਮੰਜਕੀ, 24 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਸਮਰਾਏ ਦੇ ਇਕ ਨਸ਼ਾ-ਛੁਡਾਊ ਕੇਂਦਰ ਉਤੇ ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਰੇਡ ਮਾਰੀ ਗਈ। ਵੱਡੀ ਗਿਣਤੀ ਵਿਚ ਐਂਬੂਲੈਂਸ ਤੇ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਦਾ ਇਕੱਠ ਹੈ। ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਅੰਦਰ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਕਰਮਚਾਰੀਆਂ ਜਾਂ ਹੋਰ ਕਿਸੇ ਦੀ ਐਂਟਰੀ ਨਾ ਹੋਵੇ ਮੇਨ ਗੇਟ ਬੰਦ ਕੀਤੇ ਗਏ ਹਨ।