ਕੇਂਦਰ ਸਰਕਾਰ ਅੱਤਵਾਦੀਆਂ ਵਿਰੁੱਧ ਕਰੇ ਸਖ਼ਤ ਕਾਰਵਾਈ - ਅਨਿਲ ਭਾਰਦਵਾਜ

ਜਮਾਲਪੁਰ/ਲੁਧਿਆਣਾ, 24 ਅਪ੍ਰੈਲ (ਅਸ਼ਵਨੀ ਕੁਮਾਰ)-ਪਹਿਲਗਾਮ ਵਿਚ ਹੋਏ ਕਾਇਰਤਾਪੂਰਨ ਹਮਲੇ ਵਿਚ 27 ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਪੂਰੇ ਦੇਸ਼ ਵਿਚ ਗੁੱਸੇ ਦੀ ਅੱਗ ਭੜਕ ਰਹੀ ਹੈ। ਅਜਿਹੀ ਸਥਿਤੀ ਵਿਚ, ਵਾਰਡ ਨੰਬਰ 18 ਦੇ ਭਾਜਪਾ ਕੌਂਸਲਰ ਅਨਿਲ ਭਾਰਦਵਾਜ, ਅਖਿਲ ਭਾਰਤੀ ਸਨਾਤਨ ਰਕਸ਼ਕ ਅਖਾੜਾ ਦੇ ਪ੍ਰਧਾਨ ਮੁਕੇਸ਼ ਖੁਰਾਨਾ ਵਲੋਂ ਤਾਜਪੁਰ ਚੌਕ ਵਿਚ ਅੱਤਵਾਦ ਅਤੇ ਪਾਕਿਸਤਾਨ ਦੇ ਪੁਤਲੇ ਸਾੜੇ ਗਏ ਅਤੇ ਅੱਤਵਾਦੀਆਂ ਵਲੋਂ ਕੀਤੇ ਗਏ ਇਸ ਘਿਨਾਉਣੇ ਅਪਰਾਧ ਵਿਰੁੱਧ ਗੁੱਸਾ ਪ੍ਰਗਟ ਕੀਤਾ ਗਿਆ। ਇਸ ਮੌਕੇ ਅਨਿਲ ਭਾਰਦਵਾਜ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਸਾਨੂੰ ਇਕਜੁੱਟ ਹੋ ਕੇ ਇਸ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਵੀ ਸਹੀ ਜਗ੍ਹਾ 'ਤੇ ਪਹੁੰਚਾਇਆ ਜਾਵੇ।