4 ਮਹੀਨਿਆਂ ਬਾਅਦ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਦੀ ਚੋਣ ਹੋਣੀ ਤੈਅ, ਨਿਕਲੀ ਤਰੀਕ

ਸੰਗਰੂਰ, 24 ਅਪ੍ਰੈਲ (ਧੀਰਜ ਪਸ਼ੋਰੀਆ)-ਨਗਰ ਕੌਂਸਲ ਸੰਗਰੂਰ ਜਿਸ ਦੇ 28 ਵਾਰਡਾਂ ਵਿਚ 21 ਦਸੰਬਰ 2024 ਨੂੰ ਨਗਰ ਕੌਂਸਲਰਾਂ ਦੀ ਚੋਣ ਮੁਕੰਮਲ ਹੋ ਚੁੱਕੀ ਹੈ, ਦੇ ਪ੍ਰਧਾਨ/ ਸੀਨੀਅਰ ਮੀਤ ਪ੍ਰਧਾਨ/ਮੀਤ ਪ੍ਰਧਾਨ ਦੀ ਚੋਣ ਹੁਣ 26 ਅਪ੍ਰੈਲ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਕਿਸੇ ਵੀ ਪਾਰਟੀ ਕੋਲ ਬਹੁਮਤ ਨਾ ਹੋਣ ਕਾਰਨ ਇਹ ਚੋਣ ਲਗਾਤਾਰ ਲਟਕ ਰਹੀ ਸੀ। ਇਸ ਚੋਣ ਵਿਚ 28 ਨਗਰ ਕੌਂਸਲਰਾਂ ਤੋਂ ਇਲਾਵਾ ਦੋ ਵਿਧਾਇਕ ਅਮਨ ਅਰੋੜਾ ਕੈਬਨਿਟ ਮੰਤਰੀ ਅਤੇ ਨਰਿੰਦਰ ਕੌਰ ਭਰਾਜ ਵੀ ਵੋਟ ਦਾ ਹੱਕ ਰੱਖਦੇ ਹਨ।