JALANDHAR WEATHER

ਹਵਾਈ ਅੱਡਾ ਮਾਰਗ 'ਤੇ ਭਿਆਨਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਰਾਜਾਸਾਂਸੀ, 24 ਅਪ੍ਰੈਲ (ਹਰਦੀਪ ਸਿੰਘ ਖੀਵਾ)-ਅੱਜ ਸਵੇਰੇ ਹਵਾਈ ਅੱਡਾ ਮਾਰਗ 'ਤੇ ਪਿੰਡ ਹੇਰ ਵਿਖੇ ਸਥਿਤ ਆਈ. ਵੀ. ਵਾਈ. ਹਸਪਤਾਲ ਨੇੜੇ ਭਿਆਨਕ ਹਾਦਸੇ ਦੌਰਾਨ ਨੌਜਵਾਨ ਆਗੂ ਜਸਵੰਤ ਸਿੰਘ ਜੱਸ ਛੀਨਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕੁੱਕੜਾਂ ਵਾਲਾ ਹਰਸ਼ਾ ਛੀਨਾ ਦੇ ਸਾਬਕਾ ਸਰਪੰਚ ਰਹੇ ਚਰਨ ਸਿੰਘ ਛੀਨਾ ਦਾ ਸਪੁੱਤਰ ਤੇ ਨਾਮਵਰ ਛੀਨਾ ਸਵੀਟ ਦੇ ਮਾਲਕ ਬਲਜਿੰਦਰ ਸਿੰਘ ਜੱਜ ਛੀਨਾ ਦੇ ਚਾਚਾ ਜੀ ਪੁੱਤਰ ਜਸਵੰਤ ਸਿੰਘ ਜੱਸ ਜੋ ਕਿ ਆਪਣੀ ਬੇਟੀ ਨੂੰ ਸਵੇਰ ਸਮੇਂ ਅੰਮ੍ਰਿਤਸਰ ਦੇ ਕਾਲਜ ਵਿਚ ਮੋਟਰਸਾਈਕਲ ਉਤੇ ਛੱਡਣ ਗਿਆ ਸੀ ਤਾਂ ਵਾਪਸ ਪਰਤਦੇ ਸਮੇਂ ਅਚਾਨਕ ਮੋਟਰਸਾਈਕਲ ਫੁੱਟਪਾਥ ਨੇੜੇ ਖੰਭੇ ਨਾਲ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ। ਜਸਵੰਤ ਸਿੰਘ ਜੱਸ ਦੀ ਮੌਤ ਹੋਣ ਨਾਲ ਪਿੰਡ ਕੁੱਕੜਾਂ ਵਾਲਾ ਸਮੇਤ ਹਰਸ਼ਾ ਛੀਨਾ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ