ਪਹਿਲਗਾਮ ਹਮਲੇ ਤੋਂ ਬਾਅਦ BSF ਦਾ ਵੱਡਾ ਫ਼ੈਸਲਾ

ਨਵੀਂ ਦਿੱਲੀ, 24 ਅਪ੍ਰੈਲ-ਪਹਿਲਗਾਮ ਹਮਲੇ ਤੋਂ ਬਾਅਦ BSF ਨੇ ਵੱਡਾ ਫ਼ੈਸਲਾ ਲਿਆ ਹੈ। ਰੀਟ੍ਰੀਟ ਸੈਰੇਮਨੀ ਦੌਰਾਨ ਦਰਵਾਜ਼ੇ ਨਾ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਹ ਵੀ ਕਿਹਾ ਹੈ ਕਿ ਰੀਟ੍ਰੀਟ ਮੌਕੇ ਹੱਥ ਨਹੀਂ ਮਿਲਾਏ ਜਾਣਗੇ। ਅਟਾਰੀ, ਹੁਸੈਨੀਵਾਲਾ ਤੇ ਸਾਦਕੀ ਬਾਰਡਰ ਬੰਦ ਰਹਿਣਗੇ। ਦੱਸ ਦਈਏ ਕਿ ਪਹਿਲਗਾਮ ਵਿਖੇ ਭਾਰਤੀ ਸੈਲਾਨੀਆਂ ਉਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਗੁਵਾਂਢੀ ਮੁਲਕ ਪਾਕਿਸਤਾਨ ਨਾਲ ਤਾਲੁਕਾਤ ਬੰਦ ਕਰਨ ਉਪਰੰਤ ਭਾਰਤ ਦੀ ਅਟਾਰੀ ਸਰਹੱਦ ਉਤੇ ਵੀ ਮੋਦੀ ਸਰਕਾਰ ਦੇ ਐਕਸ਼ਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।