JALANDHAR WEATHER

ਰੇਲਵੇ ਸਟੇਸ਼ਨ ਤੋਂ ਯਾਤਰੀ ਦੀ ਲਾਸ਼ ਬਰਾਮਦ

ਰਾਮਾਂ ਮੰਡੀ, (ਬਠਿੰਡਾ) 24 ਅਪ੍ਰੈਲ (ਤਰਸੇਮ ਸਿੰਗਲਾ)- ਰਾਮਾਂ ਰੇਲਵੇ ਸਟੇਸ਼ਨ ਤੋਂ ਅੱਜ ਸਵੇਰੇ ਪੁਲਿਸ ਨੂੰ ਇਕ ਯਾਤਰੀ ਦੀ ਬੈਂਚ ’ਤੇ ਪਈ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਸੰਬੰਧੀ ਸੂਚਨਾ ਮਿਲਣ ’ਤੇ ਰਾਮਾਂ ਸਹਾਰਾ ਵੈਲਫੇਅਰ ਕਲੱਬ ਦੇ ਐਂਬੂਲੈਂਸ ਚਾਲਕ ਬੂਟਾ ਸਿੰਘ ਸਟੇਸ਼ਨ ਤੇ ਐਂਬੂਲੈਂਸ ਲੈ ਕੇ ਪਹੁੰਚੇ। ਰੇਲਵੇ ਪੁਲਿਸ ਚੌਂਕੀ ਜੀ.ਆਰ.ਪੀ. ਰਾਮਾਂ ਦੇ ਇੰਚਾਰਜ ਸਤਵੀਰ ਸਿੰਘ ਵਲੋਂ ਮੌਕੇ ’ਤੇ ਪਹੁੰਚ ਕੇ ਕੀਤੀ ਗਈ ਜਾਂਚ ਦੌਰਾਨ ਮ੍ਰਿਤਕ ਯਾਤਰੀ ਦੇ ਕਬਜ਼ੇ ਵਿਚੋਂ ਪੀ.ਐਨ.ਬੀ. ਬੈਂਕ ਦੀ ਇਕ ਪਾਸ ਬੁੱਕ ਮਿਲੀ ਹੈ, ਜਿਸ ਦੇ ਅਧਾਰ ’ਤੇ ਯਾਤਰੀ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ