ਪਹਿਲਗਾਮ ਹਮਲੇ ਦੇ ਰੋਸ ਵਜੋਂ ਸ੍ਰੀ ਅਨੰਦਪੁਰ ਸਾਹਿਬ ਕੱਲ੍ਹ 9 ਤੋਂ 11 ਵਜੇ ਤੱਕ ਰਹੇਗਾ ਬੰਦ
ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਜੇ. ਐਸ.ਨਿੱਕੂਵਾਲ/ਕਰਨੈਲ ਸਿੰਘ)-ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹਿਰ ਦੀਆਂ ਸਮੂਹ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਗਠਨਾਂ ਦੀ ਇਕ ਅਹਿਮ ਮੀਟਿੰਗ ਪਹਿਲਗਾਮ ਹਮਲੇ ਦੇ ਵਿਰੋਧ ਵਿਚ ਲਾਲਾ ਤੇਲੂਮਲ ਦੀ ਸਰਾਂ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਇਸ ਹਮਲੇ ਦੇ ਵਿਰੋਧ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ 9 ਵਜੇ ਤੋਂ ਲੈ ਕੇ 11 ਵਜੇ ਤੱਕ ਬੰਦ ਰਹਿਣਗੇ ਅਤੇ ਲਾਲਾ ਤੇਲੂਮਲ ਸਰਾਂ ਤੋਂ ਇਕ ਵਿਸ਼ਾਲ ਰੋਸ ਮਾਰਚ ਅਲੱਗ-ਅਲੱਗ ਧਾਰਮਿਕ, ਰਾਜਨੀਤਿਕ, ਸਮਾਜਿਕ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧਰਨੇ ਵਿਚ ਸ਼ਾਮਿਲ ਹੋਣ ਲਈ ਸਮੂਹ ਸੰਗਠਨਾਂ ਨੇ ਬੇਨਤੀ ਕੀਤੀ ਕਿਉਂਕਿ ਇਹ ਇਕ ਬਹੁਤ ਹੀ ਘਿਨਾਉਣੀ ਘਟਨਾ ਹੈ, ਜਿਸ ਵਿਚ ਪਹਿਲਗਾਮ ਵਿਖੇ ਸੈਲਾਨੀਆਂ ਨੂੰ ਧਰਮ ਪੁੱਛ ਕੇ ਗੋਲੀ ਮਾਰਨੀ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਜਿਸ ਦੀ ਪੂਰੇ ਸੰਸਾਰ ਭਰ ਵਿਚ ਲੋਕਾਂ ਨੇ ਨਿੰਦਾ ਕੀਤੀ ਹੈ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਸਮੂਹ ਸੰਗਠਨਾਂ ਨੇ ਇਸ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਅਤੇ ਇਸ ਸਬੰਧ ਵਿਚ ਅੱਜ ਸਮੂਹ ਲੋਕਾਂ ਵਲੋਂ ਬਾਜ਼ਾਰ ਵਿਚ ਵੀ ਲੋਕਾਂ ਨੂੰ ਬੇਨਤੀ ਕੀਤੀ ਗਈ ਕਿ 9 ਤੋਂ 11 ਵਜੇ ਤੱਕ ਬਾਜ਼ਾਰ ਬੰਦ ਰੱਖਣ ਅਤੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ। ਇਸ ਮੌਕੇ ਸਨਾਤਮ ਧਰਮ ਸਭਾ ਦੇ ਪ੍ਰਧਾਨ ਪੰਡਿਤ ਹਰੀ ਓਮ ਸ਼ਰਮਾ ਸਮਾਜ ਸੇਵੀ ਬਲਰਾਮ ਪਰਾਸ਼ਰ ਕੇ.ਕੇ. ਬੇਦੀ, ਸਾਬਕਾ ਕੌਂਸਲਰ ਮਹੇਸ਼ ਕਾਂਤ ਸ਼ਰਮਾ, ਮੰਡਲ ਪ੍ਰਧਾਨ ਐਡਵੋਕੇਟ ਸਤਵੀਰ ਰਾਣਾ, ਜਸਵਿੰਦਰ ਲਟਾਵਾ, ਸੰਜੀਵ ਗੌਤਮ ਸਮਾਜ ਸੇਵੀ ਕਲੱਬ ਦੇ ਪ੍ਰਧਾਨ ਅਖਿਲ ਕੌਸ਼ਲ, ਮਨੀਸ਼ ਕੇਅਰ, ਪਾਲ ਮਨੀਸ਼, ਕੌਸ਼ਲ ਸੰਜੇ ਮਹਿਤਾ, ਪ੍ਰਵੇਸ਼ ਮਹਿਤਾ, ਹਰੀ ਓਮ ਨਰਗਸ ਬ੍ਰਿਜ ਮੋਹਨ ਸ਼ਰਮਾ ਬ੍ਰਾਹਮਣ ਸਭਾ ਦੇ ਪ੍ਰਧਾਨ ਰਮੇਸ਼ ਚੰਦਰ, ਸ਼ਾਸਤਰੀ ਸੁਰਿੰਦਰ ਸ਼ਰਮਾ, ਅੰਮ੍ਰਿਤ ਲਾਲ ਘੋਗਾ, ਜਸਵਿੰਦਰ ਲੁਟਾਵਾ, ਗੋਪਾਲ ਰਾਣਾ, ਨੱਥੂ ਰਾਮ ਧੀਮਾਨ, ਅਮਨਦੀਪ ਸੋਨੂ, ਪੰਮਾ ਸ਼ਾਹ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਆਂਗਰਾ, ਰਵੀ ਕੁਮਾਰ, ਮਨੋਜ ਗਾਂਧੀ, ਜਸਵਿੰਦਰ ਸਿੰਘ ਜੱਸਾ, ਹਰਦੀਪ ਸਿੰਘ ਗੁਜਰਾਲ, ਹਰਜਿੰਦਰ ਸਿੰਘ ਜਿੰਦਾ ਅਤੇ ਹੋਰ ਵਪਾਰ ਮੰਡਲ ਦੇ ਵਪਾਰੀ ਭਰਾ ਹਾਜ਼ਰ ਸਨ।
;
;
;
;
;
;
;
;