JALANDHAR WEATHER

ਰਾਮਬਨ ਹਾਦਸਾ: ਲੋਕਾਂ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਗੱਡੀ ਰੋਕ ਮਦਦ ਦੀ ਕੀਤੀ ਅਪੀਲ

ਸ੍ਰੀਨਗਰ, 22 ਅਪ੍ਰੈਲ- ਜੰਮੂ-ਕਸ਼ਮੀਰ ਦੇ ਰਾਮਬਨ ਵਿਚ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਕਾਰ ਨੂੰ ਰੋਕ ਦਿੱਤਾ। ਔਰਤਾਂ ਗੱਡੀ ਦੇ ਸਾਹਮਣੇ ਆ ਗਈਆਂ ਅਤੇ ਹੱਥ ਜੋੜ ਕੇ ਰੋਣ ਲੱਗ ਪਈਆਂ। ਲੋਕਾਂ ਨੇ ਕਿਹਾ ਕਿ ਜ਼ਮੀਨ ਖਿਸਕਣ ਅਤੇ ਹੜ੍ਹ ਤੋਂ ਬਾਅਦ ਸਾਡੀ ਜ਼ਿੰਦਗੀ ਤਰਸਯੋਗ ਹੋ ਗਈ ਹੈ। ਲੋਕ ਕਹਿਣ ਲੱਗੇ ਕਿ ਮੁੱਖ ਮੰਤਰੀ ਜੀ, ਕਿਰਪਾ ਕਰਕੇ 2 ਮਿੰਟ ਗੱਲ ਕਰੋ। ਉਮਰ ਨੇ ਆਪਣੀ ਕਾਰ ਦੀ ਖਿੜਕੀ ਖੋਲ੍ਹੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਦੱਸ ਦੇਈਏ ਕਿ 2 ਦਿਨ ਪਹਿਲਾਂ ਰਾਮ ਬਨ ਵਿਚ ਬੱਦਲ ਫਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਲਗਭਗ 100 ਲੋਕਾਂ ਨੂੰ ਬਚਾਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ